Home /punjab /

PRTC ਅਤੇ PUNBUS ਦੇ ਮੁਲਾਜ਼ਮਾਂ ਨੇ ਬਸ ਅੱਡੇ ਕੀਤੇ ਬੰਦ, ਲੋਕ ਹੋਏ ਪ੍ਰੇਸ਼ਾਨ

PRTC ਅਤੇ PUNBUS ਦੇ ਮੁਲਾਜ਼ਮਾਂ ਨੇ ਬਸ ਅੱਡੇ ਕੀਤੇ ਬੰਦ, ਲੋਕ ਹੋਏ ਪ੍ਰੇਸ਼ਾਨ

PRTC

PRTC ਅਤੇ PUNBUS ਦੇ ਮੁਲਾਜ਼ਮਾਂ ਨੇ ਬਸ ਅੱਡੇ ਕੀਤੇ ਬੰਦ, ਲੋਕ ਹੋਏ ਪ੍ਰੇਸ਼ਾਨ

ਅੰਮ੍ਰਿਤਸਰ:  ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਬੱਸ ਅੱਡੇ ਨੂੰ ਦੋ ਘੰਟੇ ਲਈ ਬੰਦ ਕੀਤਾ ਗਿਆ । ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਗੱਲਬਾਤ ਕਰਦਿਆਂ ਡੀਪੂ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਬੀਤੇ ਇਕ ਮਹੀਨੇ ਤੋਂ ਸਰਕਾਰ ਸਾਡੀਆਂ ਤਨਖਾਹਾਂ ਨਹੀਂ ਦੇ ਰਹੀ, ਜਿਸ ਵਜੋਂ ਮੁਲਾਜ਼ਮਾਂ ਨੇ 10 ਤੋਂ 12 ਵਜੇ ਤੱਕ ਬੱਸਾਂ ਦੀ ਆਵਾਜਾਈ 'ਤੇ ਰੋਕ ਲਗਾਈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ:  ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਬੱਸ ਅੱਡੇ ਨੂੰ ਦੋ ਘੰਟੇ ਲਈ ਬੰਦ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ । ਗੱਲਬਾਤ ਕਰਦਿਆਂ ਡੀਪੂ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਬੀਤੇ ਇਕ ਮਹੀਨੇ ਤੋਂ ਸਰਕਾਰ ਸਾਡੀਆਂ ਤਨਖਾਹਾਂ ਨਹੀਂ ਦੇ ਰਹੀ, ਜਿਸ ਵਜੋਂ ਮੁਲਾਜ਼ਮਾਂ ਨੇ 10 ਤੋਂ 12 ਵਜੇ ਤੱਕ ਬੱਸਾਂ ਦੀ ਆਵਾਜਾਈ 'ਤੇ ਰੋਕ ਲਗਾਈ।

    ਉਨ੍ਹਾਂ ਕਿਹਾ ਕਿ ਜੇ ਸਰਕਾਰ ਸਮੇਂ 'ਤੇ ਸਾਡੀਆਂ ਤਨਖਾਹਾਂ ਨਹੀਂ ਦੇਵੇਗੀ ਤਾਂ ਆਗਾਮੀ ਆਉਣ ਵਾਲੇ ਦਿਨਾਂ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਜਾਵੇਗੀ। ਇਸ ਦੌਰਾਨ ਬੱਸ ਸਟੈਂਡ 'ਤੇ ਆਏ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾ ਦੀਆਂ ਜਾਇਜ ਮੰਗਾਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ।

    Published by:rupinderkaursab
    First published:

    Tags: Amritsar, PRTC, Punbus, Punjab