ਨਿਤਿਸ਼ ਸਭਰਵਾਲ
ਅੰਮ੍ਰਿਤਸਰ: PSEB 10th Result: ਬੀਤੇ ਦਿਨ ਪੰਜਾਬ ਸਿੱਖਿਆ ਬੋਰਡ (PSEB REsult) ਦੇ ਵੱਲੋਂ 10 ਜਮਾਤ ਦੇ ਨਤੀਜੇ ਐਲਾਨ ਕੀਤੇ ਗਏ । ਇਹ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਿੱਚ 10 ਬੋਰਡ ਦੀ ਪ੍ਰੀਖਿਆਵਾਂ ਦੇ ਨਤੀਜੇ ਚੰਗੇ ਆਏ ਹਨ। ਅੰਮ੍ਰਿਤਸਰ ਦੇ ਸੰਤ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰਨਾਮਨਗਰ ਦੇ ਵਿਦਿਆਰਥੀ ਅਰਸ਼ਦੀਪ ਸਿੰਘ (Arshdeep Singh gets 98.15% ) ਨੇ 98.15% ਅੰਕਾਂ ਦੇ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਗੱਲਬਾਤ ਕਰਦਿਆਂ ਵਿਦਿਆਰਥੀ ਅਰਸ਼ਦੀਪ ਸਿੰਘ (Arshdeep Singh on News18) ਨੇ ਦੱਸਿਆ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ, ਜਿਸ ਵੱਜੋਂ ਵਧੇਰੇ ਅੰਕ ਪ੍ਰਾਪਤ ਕਰ ਉਹ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ 'ਤੇ ਆਇਆ ਹੈ । ਅਰਸ਼ਦੀਪ ਦੇ ਪਿਤਾ ਡਾ. ਗਗਨਦੀਪ ਸਿੰਘ ਖਾਲਸਾ ਕਾਲਜ ਵਿਖੇ ਪ੍ਰੋਫੈਸਰ ਹਨ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਆਗਾਮੀ ਭਵਿੱਖ ਵਿੱਚ ਉਹ ਅਧਿਆਪਕ ਬਨਣਾ ਚਾਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 10th Result 2022, Amritsar, Class 10 results, Class X results, PSEB, Punjab School Education Board