ਸਿਧਾਰਥ ਅਰੋੜਾ
ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਬਾਉਲੀ ਸਾਹਿਬ ਦੀ ਪਾਰਕਿੰਗ ਵਿੱਚੋ 6 ਦਿਨ ਤੋ ਲਾਪਤਾ ਲੜਕੀ ਪ੍ਰਵੀਨ ਕੌਰ ਦੀ ਲਾਸ਼ ਮਿਲੀ ਸੀ। ਪ੍ਰਵੀਨ ਕੌਰ ਦੀ ਲਾਸ਼ ਨੂੰ ਰੇਤ ਵਿਚ ਦੱਬਿਆ ਹੋਇਆ ਸੀ ਉਕਤ ਮਾਮਲੇ ਵਿੱਚ ਸਥਾਨਕ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਰੋਸ ਦੇ ਚਲਦੇ ਮੈਨ ਬਾਜ਼ਾਰ ਗੋਇੰਦਵਾਲ ਸਾਹਿਬ ਵਿੱਚ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਕਸਬੇ ਦੇ ਲੋਕਾ ਵਲੋ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲੀਸ ਪ੍ਰਸਾਸ਼ਨ ਖਿਲਾਫ ਦੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਵੀਨ ਨੂੰ ਇਨਸਾਫ ਦਵਾਉਣ ਲਈ ਮੇਨ ਚੋਂਕ ਵਿੱਚ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਇੱਕ ਘੰਟਾ ਧਰਨਾ ਲੱਗਿਆ
ਇਸ ਮੌਕੇ ਸਥਾਨਕ ਲੋਕਾਂ ਵਲੋ ਮੋਮਬੱਤੀਆਂ ਜਗਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਦ ਵਿੱਚ ਪੁਲਿਸ ਵੱਲੋ ਦੋਸ਼ੀਆਂ ਨੂੰ ਤਿੰਨ ਦਿਨ ਵਿਚ ਫ਼ੜਨ ਦੇ ਅਸ਼ਵਾਸਨ ਤੋਂ ਬਾਦ ਧਰਨਾ ਚੁੱਕਿਆ ਗਿਆ ਅਤੇ ਰਾਤ ਨੂੰ ਪਰਵੀਨ ਕੌਰ ਦਾ ਸਸਕਾਰ ਕਰ ਦਿੱਤਾ ਗਿਆ।
ਪ੍ਰਵੀਨ ਕੌਰ ਦੀ ਮਾਂ ਸੰਦੀਪ ਕੌਰ ਨੇ ਕਿਹਾ ਕਿ 30 ਨਵੰਬਰ ਦੀ ਕੁੜੀ ਲਾਪਤਾ ਹੋਈ ਹੈ ਅਤੇ ਉਸ ਤੋਂ ਬਾਅਦ ਪੁਲਿਸ ਕੰਪਲੇਂਟ ਵੀ ਕੀਤੀ ਗਈ ਓਹਨਾ ਵਲੋ ਕਈ ਵਾਰ ਥਾਣੇ ਦੇ ਚੱਕਰ ਮਾਰੇ ਗਏ ਪਰ ਕਿਸੇ ਪੁਲੀਸ ਮੁਲਾਜ਼ਿਮ ਵਲੋ ਓਹਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਿਸ ਕਾਰਨ ਓਹਨਾ ਦੀ ਬੱਚੀ ਦੀ ਮੌਤ ਹੋ ਗਈ। ਲੇਕਿਨ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ । ਪ੍ਰਵੀਨ ਕੌਰ ਨੂੰ ਤਲਾਸ਼ ਕਰਨ ਦੀ ਪੁਲੀਸ ਵੱਲੋਂ ਕੋਈ ਕੋਸਿਸ ਨਹੀਂ ਕੀਤੀ ਗਈ ਅਤੇ 6 ਦਿਨ ਗੁਜ਼ਰ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਰਵਾਈ ਨਹੀਂ ਕੀਤੀ ਗਈ ਸੀ ਅਤੇ ਹੁਣ ਮੇਰੀ ਲੜਕੀ ਇਸ ਦੁਨੀਆ ਵਿਚ ਨਹੀਂ ਰਹੇ ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਘਟਨਾ ਬਹੁਤ ਮੰਦਭਾਗੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੰਨੇ ਸੀਸੀਟੀਵੀ ਕੈਮਰੇ ਲੱਗੇ ਹਨ ਖੰਘਾਲੇ ਜਾ ਰਿਹਾ ਹਨ। ਰੇਤ ਵਿਚੋਂ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਤੁਰੰਤ ਪੁਲਿਸ ਰਿਪੋਰਟ ਕੀਤੀ ਗਈ
ਪੁਲੀਸ ਨੇ ਇਸ ਮਾਮਲੇ ਵਿੱਚ ਕਿਹਾ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Crime news, Protest, Tarn taran