Home /punjab /

76 ਸਾਲਾ ਬਜ਼ੁਰਗ ਬਣਿਆ ਲੋਕਾਂ ਲਈ ਮਿਸਾਲੀ, ਅੰਮ੍ਰਿਤਸਰ 'ਚ ਹਰੇ-ਭਰੇ ਪੌਦਿਆਂ ਨਾਲ ਵਾਤਾਵਰਣ ਦੀ ਕਰ ਰਿਹੈ ਸੰਭਾਲ

76 ਸਾਲਾ ਬਜ਼ੁਰਗ ਬਣਿਆ ਲੋਕਾਂ ਲਈ ਮਿਸਾਲੀ, ਅੰਮ੍ਰਿਤਸਰ 'ਚ ਹਰੇ-ਭਰੇ ਪੌਦਿਆਂ ਨਾਲ ਵਾਤਾਵਰਣ ਦੀ ਕਰ ਰਿਹੈ ਸੰਭਾਲ

Lakhbir

Lakhbir Singh Chohan showing the various works done by him

ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਉਸ ਸਮਾਜਸੇਵੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਨੂੰ ਨਿਖਾਰਨ ਦਾ ਜ਼ਿੰਮਾ ਚੁੱਕਿਆ । ਇਸ ਸਮਾਜਸੇ?

  • Share this:
    ਨਿਤਿਸ਼ ਸਭਰਵਾਲ, ਅੰਮ੍ਰਿਤਸਰ

    ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਉਸ ਸਮਾਜਸੇਵੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਆਲੇ-ਦੁਆਲੇ ਨੂੰ ਨਿਖਾਰਨ ਦਾ ਜ਼ਿੰਮਾ ਚੁੱਕਿਆ। ਇਸ ਸਮਾਜਸੇਵੀ ਦਾ ਨਾਮ ਹੈ ਲਖਬੀਰ ਸਿੰਘ ਚੌਹਾਨ। ਲਖਬੀਰ ਸਿੰਘ ਚੌਹਾਨ ਨਿਊ ਅੰਮ੍ਰਿਤਸਰ ਦੇ ਨਿਵਾਸੀ ਹਨ।

    ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜਦ ਸ਼ੁਰੂਆਤ 'ਚ ਉਹ ਇਸ ਕਲੋਨੀ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਸ ਇਲਾਕੇ ਨੂੰ ਪੌਦਿਆਂ ਨਾਲ ਹਰਾ ਭਰਾ ਬਣਾ ਦਿੱਤਾ ਜਾਵੇ। ਲਖਬੀਰ ਸਿੰਘ ਦੀ ਉਮਰ 76 ਸਾਲ ਹੈ ਅਤੇ ਉਹ ਇਸ ਉਮਰ ਵਿੱਚ ਵੀ ਸਮਾਜ ਦੀ ਸੇਵਾ ਕਰ ਰਹੇ ਹਨ। ਉਹ ਸਮਾਜ ਦੇ ਬਾਕੀ ਲੋਕਾਂ ਲਈ ਇੱਕ ਮਿਸਾਲ ਦੇ ਤੌਰ 'ਤੇ ਉਭਰ ਕੇ ਅੱਗੇ ਆ ਰਹੇ ਹਨ।

    ਉਨ੍ਹਾਂ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ 'ਚ ਪੌਦੇ ਤਾਂ ਕਾਫੀ ਹਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਕਾਰਨ ਵਾਲਾ ਕੋਈ ਨਹੀਂ ਹੈ। ਕੁਦਰਤ ਦੀ ਦੇਖਭਾਲ ਨੂੰ ਮੱਦੇਨਜ਼ਰ ਰੱਖਦੇ ਲਖਬੀਰ ਸਿੰਘ ਨੇ ਇੱਕ ਉਪਰਾਲਾ ਸ਼ੁਰੂ ਕੀਤਾ, ਜਿਸਦੇ ਵਿੱਚ ਉਨ੍ਹਾਂ ਨੇ ਪੌਦਿਆਂ ਦੀ ਮੁਕੰਮਲ ਤਰੀਕੇ ਨਾਲ ਦੇਖਭਾਲ ਦਾ ਜ਼ਿੰਮਾ ਚੁੱਕਿਆ। ਉਹ ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ 'ਚ ਉੱਗੇ ਹੋਏ ਪੌਦਿਆਂ ਦੀ ਦੇਖਭਾਲ ਕਰਦੇ ਹਨ ਅਤੇ ਜਿਹੜਾ ਘਾਹ ਹਾਨੀਕਾਰਕ ਹੈ ਉਸਨੂੰ ਕੱਟ ਦਿੱਤਾ ਜਾਂਦਾ ਹੈ।

    ਇੰਪਰੂਵਮੈਂਟ ਟਰੱਸਟ ਅਤੇ ਇਲਾਕੇ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਸਮੱਸਿਆ 'ਤੇ ਤੌਰ ਨਹੀਂ ਕੀਤਾ ਤਾਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਹੋਏ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਹਜ਼ਾਰ ਮਹੀਨੇ ਦੀ ਤਨਖ਼ਾਹ 'ਤੇ ਦੋ ਲੜਕੇ ਰੱਖੇ ਹੋਏ ਹਨ ਜੋ ਕਿ ਉਨ੍ਹਾਂ ਦੀ ਇਸ ਕੰਮ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਾਰੇ ਕੰਮ ਦਾ ਖਰਚਾ ਉਹ ਆਪਣੀ ਪੈਨਸ਼ਨ ਵਿੱਚੋਂ ਖਰਚਦੇ ਹਨ ਅਤੇ ਇਸ ਕੰਮ ਲਈ ਕਿਸੇ ਕੋਲੋਂ ਵੀ ਪੈਸੇ ਦੀ ਮਦਦ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਉਹ ਇਹੀ ਚਾਹੁੰਦੇ ਹਨ ਕਿ ਨਿਊ ਅੰਮ੍ਰਿਤਸਰ ਨੂੰ ਸਾਫ-ਸੁਥਰਾ ਬਣਾਇਆ ਜਾਏ ਅਤੇ ਇਸ ਵਿੱਚ ਪ੍ਰਸ਼ਾਸਨ ਨੂੰ ਵੀ ਆਪਣਾ ਫਰਜ਼ ਸਮਜ ਕੇ ਉਨ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ।

    ਲਖਬੀਰ ਸਿੰਘ ਨੇ ਕਿਹਾ, ''ਮੈਂ ਚਾਹੁਣਾ ਹਾਂ ਕਿ ਨਿਊ ਅੰਮ੍ਰਿਤਸਰ ਨੂੰ ਗੁਲਾਬ ਦੇ ਫੁੱਲਾਂ ਨਾਲ ਗੁਲਾਬ ਨਗਰੀ ਬਣਾ ਦੇਵਾਂ।''
    Published by:Krishan Sharma
    First published:

    Tags: Amritsar, Environment, Inspiration, Pollution

    ਅਗਲੀ ਖਬਰ