Home /punjab /

ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖ਼ਰਚਾ: ਬੀਬੀ ਜਗੀਰ ਕੌਰ

ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖ਼ਰਚਾ: ਬੀਬੀ ਜਗੀਰ ਕੌਰ

ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖ਼ਰਚਾ: ਬੀਬੀ ਜਗੀਰ ਕੌਰ

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕੇ ਕਿਸ ਤਰਾਂ ਪੂਰੇ ਤਾਲਿਬਾਨ 'ਚ ਇਸ ਵਕ਼ਤ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ । ਲੋਕ ਆਪਣੀਆਂ ਜਾਣਾ ਬਚਾਉਣ ਵਾਸਤੇ  ਮਦਦ ਦੀ ਗੁਹਾਰ ?

  • Share this:

    ਨਿਤਿਸ਼ ਸਭਰਵਾਲ/ਸਿਮਰਨਪ੍ਰੀਤ ਸਿੰਘ

    ਅੰਮ੍ਰਿਤਸਰ: ਅਫ਼ਗਾਨਿਸਤਾਨ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਅਤੇ ਤਾਲਿਬਾਨਾਂ ਵੱਲੋਂ ਕਬਜ਼ਾ ਕਰਕੇ ਮੌਤ ਦਾ ਤਮਾਸ਼ਾ ਖੇਡਿਆ ਜਾ ਰਿਹਾ ਹੈ, ਉਸ ਨੂੰ ਲੈ ਕੇ ਭਾਰਤ ਵਿੱਚ ਵੀ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਬੀਤੇ ਦਿਨੀ ਅਫ਼ਗਾਨਿਸਤਾਨ ਵਿਚੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵੀ ਲਿਆਂਦਾ ਗਿਆ ਹੈ।

    ਅਫ਼ਗਾਨਿਸਤਾਨ ਵਿੱਚੋਂ ਉਜੜ ਕੇ ਆਏ ਸਿੱਖਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਚਿੰਤਾ ਜਤਾਈ ਕੀਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਇਨ੍ਹਾ ਅਫ਼ਗਾਨ ਸਿੱਖਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਸਾਰੇ ਸਿੱਖਾਂ ਦਾ ਖਰਚਾ ਚੁੱਕੇਗੀ। ਰਿਹਾਇਸ਼, ਖਾਣ ਪੀਣ ਅਤੇ ਹੋਰ ਸਭ ਤਰ੍ਹਾਂ ਦਾ ਖਰਚਾ ਚੁੱਕਿਆ ਜਾਵੇਗਾ।

    ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖ਼ਰਚਾ: ਬੀਬੀ ਜਗੀਰ ਕੌਰ
    ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖ਼ਰਚਾ: ਬੀਬੀ ਜਗੀਰ ਕੌਰ

    ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਸਿੱਖਾਂ ਦੀ ਸਲਾਮਤ ਵਾਪਸੀ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਸੀ। ਕਿਉਂਕਿ ਜਿਹੋ ਜਿਹੇ ਹਾਲਾਤ ਅਫਗਾਨਿਸਤਾਨ ਵਿੱਚ ਬਣੇ ਹੋਏ ਹਨ, ਉਨ੍ਹਾਂ ਵਿੱਚ ਭਾਰਤੀਆਂ ਅਤੇ ਸਿੱਖਾਂ ਦਾ ਰਹਿਣਾ ਠੀਕ ਨਹੀਂ ਹੈ।

    ਐਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਸਿੱਖ ਅਫ਼ਗ਼ਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ ਐਸ.ਜੀ.ਪੀ.ਸੀ. ਵਲੋਂ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਮੁਕੰਮਲ ਪ੍ਰਬੰਧ ਕੀਤਾ ਜਾਵੇਗਾ।

    ਤੁਹਾਨੂੰ ਦੱਸ ਦੀਏ ਕਿ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਨੂੰ ਛੱਡ ਕੇ ਬਾਹਰੀ ਮੁਲਕ ਚਲੇ ਗਏ ਹਨ । ਕਈ ਲੋਕ ਉੱਡਦੇ ਹੋਏ ਜਹਾਜ਼ ਤੋਂ ਡਿੱਗ ਵੀ ਗਏ ਅਤੇ ਆਪਣੀ ਜਾਣ ਖੋ ਬੈਠੇ । ਮੌਜੂਦਾ ਵਕ਼ਤ \'ਚ ਪੂਰੇ ਅਫ਼ਗ਼ਾਨਿਸਤਾਨ 'ਚ ਭਗਦੜ੍ਹ ਪੈ ਗਈ।

    Published by:Krishan Sharma
    First published:

    Tags: Afghanistan, Jagir, Kabul, President, SGPC, Taliban, Terrorism