Home /punjab /

ਆਜ਼ਾਦੀ ਦਿਹਾੜੇ ਮੌਕੇ ਮਾਰਚ ਸਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਮੀਟਿੰਗ

ਆਜ਼ਾਦੀ ਦਿਹਾੜੇ ਮੌਕੇ ਮਾਰਚ ਸਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਮੀਟਿੰਗ

ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਅਗਸਤ ਦੇ ਮਾਰਚ ਸਬੰਧੀ ਕੀਤੀ ਬੈਠਕ

ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਅਗਸਤ ਦੇ ਮਾਰਚ ਸਬੰਧੀ ਕੀਤੀ ਬੈਠਕ

ਸੰਯੁਕਤ ਕਿਸਾਨ ਮੋਰਚੇ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਪਲਵਿੰਦਰ ਸਿੰਘ ਜੇਠੂ ਨੰਗਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪੰਦਰਾਂ ਅਗਸਤ ਬਾਰੇ ਸੰਯੁਕਤ ਕਿਸਾਨ ਮ?

 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚੇ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਪਲਵਿੰਦਰ ਸਿੰਘ ਜੇਠੂ ਨੰਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਦਰਾਂ ਅਗਸਤ ਬਾਰੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਤਿਰੰਗੇ ਝੰਡੇ ਲਗਾ ਕੇ ਭਾਰਤ ਦੇ ਸਾਰੇ ਸ਼ਹਿਰਾਂ, ਕਸਬਿਆਂ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸਾਂਝਾ ਫੈਂਸਲਾ ਕੀਤਾ ਕਿ ਆਸ ਪਾਸ ਦੇ ਕਸਬਿਆ ਜਿਵੇਂ ਕਿ ਰਈਆ, ਬਾਬਾ ਬਕਾਲਾ ਸਹਿਬ, ਵੱਲੇ, ਟਾਂਗਰਾ 'ਚ ਮੰਦਰ ਲਾਗੇ ਕੱਠੇ ਹੋ ਕੇ 10 ਵਜੇ ਅੰਮ੍ਰਿਤਸਰ ਨੂੰ ਚੱਲਣਗੇ।

  ਮਹਿਤਾਚੌਂਕ ,ਕੱਥੂਨੰਗਲ , ਮਜੀਠਾ , ਰਮਦਾਸ ,  ਅਜਨਾਲਾ , ਚੋਗਾਵਾਂ ਅਤੇ ਅਟਾਰੀ ਸਾਰੇ ਕਸਬਿਆਂ ਤੋਂ ਸਵੇਰੇ 10 ਵਜੇ ਮੋਟਰਸਾਈਕਲ ਮਾਰਚ ਤਿਰੰਗੇ ਝੰਡੇ ਲਗਾ ਕੇ ਅੰਮ੍ਰਿਤਸਰ ਕੰਪਨੀ ਬਾਗ ਇਕੱਠੇ ਹੋ ਕੇ ਕੰਪਨੀ ਬਾਗ ਤੋਂ ਉੱਚਾ ਪੁੱਲ ਹੁੰਦੇ ਹੋਇਆ ਹਾਲ ਗੇਟ ਅਤੇ ਪੁਰਾਣੇ ਸ਼ਹਿਰ ਦੇ ਗਲਿਆਰੇ-ਦੁਆਲੇ ਹੁੰਦੇ ਭੰਡਾਰੀ ਪੁਲ ਪਹੁੰਚਣਗੇ।ਉਪਰੰਤ ਰੇਲਵੇ ਸਟੇਸ਼ਨ, ਕਸਟਮ ਚੌਂਕ ਤੋਂ ਰਤਨ ਸਿੰਘ ਚੋਂਕ ਹੁੰਦੇ ਹੋਇਆ ਰਣਜੀਤ ਐਵੀਨਿਊ ਤੋਂ ਨਿਕਲ ਕੇ ਕਚਹਿਰੀ ਚੌਂਕ ਜਾ ਕੇ ਸਮਾਪਤ ਕੀਤਾ ਜਾਵੇਗਾ।

  ਸਾਰੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਮੋਟਰਸਾਈਕਲ ਮਾਰਚ ਬਿਲਕੁਲ ਸ਼ਾਂਤੀਪੂਰਨ ਹੋਵੇਗਾ ਅਤੇ ਕਿਸੇ ਨੂੰ ਵੀ ਹੁਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਇਸਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਕਿਉਂਕਿ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਸ਼ਾਂਤੀਪੂਰਨ ਹੁੰਦੇ ਹਨ।

  ਆਗੂਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਮਾਰਚ ਵਿੱਚ ਸ਼ਾਮਲ ਹੋਵੋ ਅਤੇ ਵੱਧ ਤੋਂ ਵੱਧ ਹਾਜ਼ਰੀ ਭਰੋ। ਇਸ ਮੌਕੇ ਰਤਨ ਸਿੰਘ ਰੰਧਾਵਾ, ਮਹਿਤਾਬ ਸਿੰਘ ਸਿਰਸਾ, ਬਲਕਾਰ ਸਿੰਘ ਦੁਧਾਲਾ, ਹਰਜੀਤ ਸਿੰਘ ਝੀਤਾ, ਅੰਗਰੇਜ ਸਿੰਘ ਚਾਟੀਵਿੰਡ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਮੱਲੂ, ਹਰਜੀਤ ਸਿੰਘ ਸ਼ਹਿਜ਼ਾਦਾ, ਮੁਖਤਾਰ ਸਿੰਘ, ਵਿਰਸਾ ਸਿੰਘ, ਸੁਖਦੇਵ ਸਿੰਘ ਡਾਬਰ ਆਦਿ ਹਾਜ਼ਰ ਸਨ।
  Published by:Krishan Sharma
  First published:

  Tags: Amritsar, Biker, March, Motorcycle, Protest march, Punjab farmers, Rally

  ਅਗਲੀ ਖਬਰ