Home /punjab /

Punjab Elections 2022: ਦੇਖੋ ਨਿਊਜ਼18 ਦੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨਾਲ ਖ਼ਾਸ ਗੱਲਬਾਤ

Punjab Elections 2022: ਦੇਖੋ ਨਿਊਜ਼18 ਦੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨਾਲ ਖ਼ਾਸ ਗੱਲਬਾਤ

ਬੀਜੇਪੀ

ਬੀਜੇਪੀ ਦੇ ਏਸ ਮੰਤਰੀ ਨੇ ਖੋਲ੍ਹੇ ਅੰਦਰਲੇ ਰਾਜ਼ !

ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੇ ਹਨ ,ਸਿਆਸੀ ਪਾਰਟੀਆਂ 'ਚ ਸਰਗਰਮੀਆਂ ਵਧਦੀਆਂ ਹੀ ਜਾ ਰਹੀਆਂ ਹਨ । ਲੋਕਾਂ ਦੇ ਦਿਲਾਂ ਨੂੰ ਜਿੱਤਣ ਦੇ ਲਈ ਸਿਆਸਤਦਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਕੀ ਪਾਰਟੀਆਂ ਸਿਰਫ ਚੋਣਾ ਦੇ ਏਜੰਡੇ ਤਹਿਤ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀਆਂ ਹਨ । 

ਹੋਰ ਪੜ੍ਹੋ ...
  • Share this:
    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੇ ਹਨ ,ਸਿਆਸੀ ਪਾਰਟੀਆਂ 'ਚ ਸਰਗਰਮੀਆਂ ਵਧਦੀਆਂ ਹੀ ਜਾ ਰਹੀਆਂ ਹਨ । ਲੋਕਾਂ ਦੇ ਦਿਲਾਂ ਨੂੰ ਜਿੱਤਣ ਦੇ ਲਈ ਸਿਆਸਤਦਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਕੀ ਪਾਰਟੀਆਂ ਸਿਰਫ ਚੋਣਾ ਦੇ ਏਜੰਡੇ ਤਹਿਤ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਕੰਮ ਕਰਨ ਵਾਲੀ ਹੈ ਅਤੇ ਕਿਹੜੀ ਨਹੀਂ।

    ਉਨ੍ਹਾਂ ਇਹ ਵੀ ਦੱਸਿਆ ਕਿ ਬਾਜਪਾ ਹਮੇਸ਼ਾ ਹੀ ਲੋਕਾਂ ਦੇ ਹਿੱਤ ਲਈ ਸੋਚਦੀ ਆਈ ਹੈ ਅਤੇ ਅਗਾਂਹ ਵੀ ਲੋਕਾਂ ਦੇ ਹਿੱਤ ਲਈ ਸੋਚਦੀ ਰਹੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਵੀ ਬੀਜੇਪੀ ਸਰਕਾਰ ਲੋਕਾਂ ਲਈ ਸਹਾਰਾ ਬਣੀ । ਬੇਅਦਬੀ ਦੇ ਮਾਮਲੇ 'ਤੇ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦਾ ਇਨਸਾਫ ਜ਼ਰੂਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਜਪਾ ਨੂੰ ਪਸੰਦ ਕਰਦੇ ਹਨ ਅਤੇ ਅਗਲਾ ਮੁੱਖ ਮੰਤਰੀ ਦਾ ਚਿਹਰਾ ਬਾਜਪਾ ਤੋਂ ਹੋਵੇਗਾ ।
    Published by:Amelia Punjabi
    First published:

    Tags: Amritsar, Assembly Elections 2022, BJP, Punjab, Punjab BJP, Punjab Election 2022

    ਅਗਲੀ ਖਬਰ