ਨਿਤਿਸ਼ ਸਭਰਵਾਲ
Amritsar News: ਸ਼ਹਿਰ 'ਚ ਦਿਨ-ਬ-ਦਿਨ ਗਰਮੀ ਦਾ ਪਾਰਾ ਵੱਧਦਾ ਹੀ ਜਾ ਰਿਹਾ ਹੈ। ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਾਰਾ 40 ਡਿਗਰੀ ਤੋਂ ਵੀ ਪਾਰ ਜਾ ਚੁੱਕਿਆ ਹੈ। ਗਰਮੀ ਤੋਂ ਰਾਹਤ ਪਾਉਣ ਦੇ ਲਈ ਸ਼ਹਿਰ ਵਾਸੀਆਂ ਦੇ ਵੱਲੋਂ ਵੱਖ-ਵੱਖ ਜਗ੍ਹਾ 'ਤੇ ਛਬੀਲ ਆਦਿ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਤਸਵੀਰਾਂ ਨੇ ਬੇਰੀ ਗੇਟ ਵਿਖੇ ਸਥਿਤ ਗਲੀ ਗੁਸਾਈਆਂ ਦੀਆਂ ਜਿਥੋਂ ਦੇ ਇਲਾਕਾ ਵਾਸੀਆਂ ਨੇ ਵੱਧਦੀ ਗਰਮੀ ਦੇ ਮੱਦੇਨਜ਼ਰ ਛਬੀਲ ਦਾ ਆਯੋਜਨ ਕੀਤਾ। ਇਸ ਦੌਰਾਨ ਮੁੱਖ ਤੌਰ 'ਤੇ ਭਾਜਪਾ ਦੇ ਆਗੂ ਡਾ. ਰਾਮ ਚਾਵਲਾ ਵੀ ਪਹੁੰਚੇ।
ਗੱਲਬਾਤ ਕਰਦਿਆਂ ਵਾਰਡ ਨੰਬਰ 60 ਤੋਂ ਅਤੁਲ ਮਹਿਰਾ ਨੇ ਦੱਸਿਆ ਕਿ ਛਬੀਲ ਲਗਾਉਣ ਦਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਇਸ ਤਪਦੀ ਹੋਈ ਗਰਮੀ ਤੋਂ ਰਾਹਤ ਦੇਣਾ ਹੈ । ਉਨ੍ਹਾਂ ਕਿਹਾ ਕਿ 40 ਡਿਗਰੀ ਪਾਰੇ ਦੇ ਵਿੱਚ ਲੋਕਾਂ ਨੂੰ ਅਕਸਰ ਪਿਆਸ ਜ਼ਿਆਦਾ ਲੱਗਦੀ ਹੈ, ਜਿਸ ਵਜੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਛਬੀਲ ਦਾ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਰਾਗਵ ਵਾਹੀ, ਪੁਨੀਤ ਬਹਿਲ, ਈਸ਼ਾਨ ਚੋਪੜਾ, ਅੰਕੁਸ਼ ਚੋਪੜਾ, ਸਾਗਰ ਵੋਹਰਾ, ਅੰਕਿਤ, ਰੋਹਿਤ ਮੇਹਰਾ, ਅੰਸ਼ੁਲ ਵਾਹੀ, ਮਿਕੀ ਚੋਪੜਾ, ਰੋਹਿਤ ਆਦਿ ਇਲਾਕਾ ਵਾਸੀ ਹਾਜ਼ਰ ਸਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Inspiration