Home /punjab /

ਅੰਮ੍ਰਿਤਸਰ: 6 ਮਹੀਨੇ 'ਚ ਬਣਨਗੇ ਗੁਰੂ ਨਾਨਕ ਨਗਰ ਕਾਲੋਨੀ ਵਾਸੀਆਂ ਦੇ ਮਕਾਨ, ਸੁਣੋ ਬਿਲਡਰ ਅਤੇ ਕਮੇਟੀ ਮੈਂਬਰ ਦੀ ਗੱਲਬਾਤ

ਅੰਮ੍ਰਿਤਸਰ: 6 ਮਹੀਨੇ 'ਚ ਬਣਨਗੇ ਗੁਰੂ ਨਾਨਕ ਨਗਰ ਕਾਲੋਨੀ ਵਾਸੀਆਂ ਦੇ ਮਕਾਨ, ਸੁਣੋ ਬਿਲਡਰ ਅਤੇ ਕਮੇਟੀ ਮੈਂਬਰ ਦੀ ਗੱਲਬਾਤ

ਗੁਰੂ

ਗੁਰੂ ਨਾਨਕ ਨਗਰ ਕਾਲੋਨੀ ਦੇ ਵਾਸੀ ਹੋਏ ਖੁਸ਼, 6 ਮਹੀਨਿਆਂ ਦੇ ਅੰਦਰੂਨ ਮੁੜ ਬਣਨਗੇ ਮਕਾਨ

Amritsar News: ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ 12 ਮਈ ਨੂੰ ਹੋਟਲ ਦੀ ਇਮਾਰਤ ਡਿੱਗਣ ਕਾਰਨ ਨਾਲ ਲੱਗਦੇ ਘਰਾਂ ਦੇ ਨੁਕਸਾਨ ਦੀ ਭਰਪਾਈ ਲਈ ਇੱਕ ਸਮਝੌਤਾ ਹੋਇਆ ਹੈ। ਕਮੇਟੀ ਮੈਂਬਰ ਵਿਸ਼ਾਲ ਦੇਵਰਾਜ ਨੇ ਕਿਹਾ ਕੀ ਇਹ ਇਕ ਅਜਿਹਾ ਸਮਝੋਤਾ ਹੈ, ਜੋ ਬੀਤੀ ਸਰਕਾਰਾਂ ਦੌਰਾਨ ਸ਼ਾਇਦ ਹੀ ਹੋਇਆ ਹੋਵੇ। ਉਨ੍ਹਾਂ ਕਿਹਾ ਇਹ ਸਭ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੀ ਬਦੌਲਤ ਸੰਭਵ ਹੋ ਸਕਿਆ ਹੈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਗੁਰੂ ਨਾਨਕ ਨਗਰ ਕਲੋਨੀ ਵਿਖੇ 12 ਮਈ ਨੂੰ ਹੋਟਲ ਦੀ ਇਮਾਰਤ ਡਿੱਗਣ ਤੋਂ ਬਾਅਦ ਨਾਲ ਲੱਗਦੇ ਘਰਾਂ ਦੇ ਵਿੱਚ ਵੀ ਭਾਰੀ ਨੁਕਸਾਨ ਹੋਇਆ ਸੀ। ਇਲਾਕੇ ਦੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਤਹਿਤ ਉਸ ਕਮੇਟੀ ਦੇ ਮੈਂਬਰਾਂ ਨੇ ਬਿਲਡਰ ਵਿਜੇ ਸ਼ਰਮਾ ਅਤੇ ਇਲਾਕਾ ਵਾਸੀਆਂ ਦੇ ਵਿਚਾਲੇ ਐਗਰੀਮੈਂਟ ਤਿਆਰ ਕਰਵਾਇਆ, ਜਿਸ ਵਿੱਚ ਹੁਣ ਇਹ ਸਪਸ਼ਟ ਕੀਤਾ ਗਿਆ ਹੈ ਕਿ ਬਿਲਡਰ ਵਿਜੇ ਸ਼ਰਮਾ ਵੱਲੋਂ ਇਲਾਕਾ ਵਾਸੀਆਂ ਦੇ ਮਕਾਨਾਂ ਨੂੰ 6 ਮਹੀਨਿਆਂ ਦੇ ਅੰਦਰ ਮੁਕੰਮਲ ਤਿਆਰ ਕਰਵਾ ਦਿੱਤਾ ਜਾਵੇਗਾ। ਐਗਰੀਮੈਂਟ ਵਿਚਾਲੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਬਿਲਡਰ ਦੇ ਵੱਲੋਂ ਉਨ੍ਹਾਂ ਮਕਾਨਾਂ ਦਾ ਬਣਦਾ ਕਿਰਾਇਆ ਵੀ ਦਿੱਤਾ ਜਾਵੇਗਾ, ਜਿਸ ਵਿੱਚ ਇਲਾਕਾ ਵਾਸੀ ਹੁਣ ਰਹਿ ਰਹੇ ਹਨ।

    ਉਧਰ, ਗੱਲਬਾਤ ਕਰਦਿਆਂ ਕਮੇਟੀ ਮੈਂਬਰ ਵਿਸ਼ਾਲ ਦੇਵਰਾਜ ਨੇ ਕਿਹਾ ਕੀ ਇਹ ਇਕ ਅਜਿਹਾ ਸਮਝੋਤਾ ਹੈ, ਜੋ ਬੀਤੀ ਸਰਕਾਰਾਂ ਦੌਰਾਨ ਸ਼ਾਇਦ ਹੀ ਹੋਇਆ ਹੋਵੇ। ਉਨ੍ਹਾਂ ਕਿਹਾ ਇਹ ਸਭ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੀ ਬਦੌਲਤ ਸੰਭਵ ਹੋ ਸਕਿਆ ਹੈ।

    ਇਲਾਕਾ ਵਾਸੀਆਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹੀ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀਆਂ ਆਸਾਂ-ਉਮੀਦਾਂ ਪੂਰੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਸੀ ਸਹਿਮਤੀ ਦੇ ਨਾਲ ਇਸ ਐਗਰੀਮੈਂਟ 'ਤੇ ਦਸਤਖਤ ਕੀਤੇ ਹਨ ਅਤੇ ਇਹੀ ਆਸ ਰੱਖਦੇ ਹਾਂ ਕਿ ਅਸੀਂ ਜਲਦ ਆਪਣੇ ਘਰਾਂ ਵਿੱਚ ਵਾਪਸ ਪਰਤਾਂਗੇ।

    Published by:Krishan Sharma
    First published:

    Tags: Amritsar, Building collapse