ਅੰਮ੍ਰਿਤਸਰ ਵਿੱਚ ਇਕ ਹੋਟਲ ਦੀ ਛੱਤ ਡਿੱਗ ਗਈ। ਸਥਾਨਕ ਕੁਵੀਨ ਰੋਡ ਉਤੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਬਚਾਅ ਹੋ ਗਿਆ ਹੈ। ਸਥਾਨਕ ਕਵੀਨ ਰੋਡ ਵਿਖੇ ਨਿਰਮਾਣ ਅਧੀਨ ਇਕ ਹੋਟਲ ਦੀ ਛੱਤ ਡਿੱਗ ਪਈ। ਹੋਟਲ ਦੀ ਪੰਜਵੀ ਮੰਜਲ ਉਤੇ ਉਸਾਰੀ ਦਾ ਕੰਮ ਚਲ ਰਿਹਾ ਸੀ। ਇਹ ਹਾਦਸਾ ਮਿੱਟੀ ਧੱਸਣ ਕਰਕੇ ਹੋਇਆ ਹੈ।
ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਦਸੇ ਕਾਰਨ ਆਲੇ-ਦੁਆਲੇ ਘਰਾਂ ਨੂੰ ਨੁਕਸਾਨ ਹੋਇਆ ਹੈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਿੰਨਾਂ ਦਾ ਘਰਾਂ ਨੂੰ ਨੁਕਸਾਨ ਹੋਇਆ ਉਹਨਾਂ ਦਾ ਜਾਇਜ਼ਾ ਲੈਂਦਿਆਂ ਲੋਕਾਂ ਦੇ ਬਿਆਨ ਦਰਜ ਕੀਤੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।