ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਬੀਤੇ ਦਿਨ ਪੰਜਾਬ ਸਿੱਖਿਆ ਬੋਰਡ ਦੇ ਵੱਲੋਂ 12 ਜਮਾਤ ਦੇ ਨਤੀਜੇ ਐਲਾਨ ਕੀਤੇ ਗਏ। ਇਹ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਗੁਰੂ ਨਗਰੀ ਦੇ ਬੇਟਿਆਂ ਨੇ ਹੀ ਬਾਜ਼ੀ ਮਾਰੀ ਹੈ। ਅੰਮ੍ਰਿਤਸਰ ਦੇ ਅਟਾਰੀ ਦੇ ਓਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਮਰੀਨ ਕੌਰ ਨੇ 99.20% ਅੰਕਾਂ ਦੇ ਨਾਲ ਜ਼ਿਲ੍ਹੇ ਵਿਚੋਂ ਟਾਪ ਕੀਤਾ ਹੈ।
ਸਮਰੀਨ ਦੀ ਇਸ ਉਪਲੱਬਧੀ ਦੀ ਵਧਾਈ ਦੇਣ ਉਸਦੇ ਸਕੂਲ ਦੇ ਪ੍ਰਿੰਸੀਪਲ ਰਿਮਪੀ ਅਰੋੜਾ ਸਟਾਫ ਸਮੇਤ ਸਮਰੀਨ ਦੇ ਘਰ ਪਹੁੰਚੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰਾਂ ਸਮਰੀਨ ਦੇ ਚਿਹਰੇ 'ਤੇ ਖੁਸ਼ੀ ਝਲਕਦੀ ਹੋਈ ਦਿਖਾਈ ਦੇ ਰਹੀ ਹੈ । ਗੱਲਬਾਤ ਕਰਦਿਆਂ ਸਮਰੀਨ ਕੌਰ ਨੇ ਦੱਸਿਆ ਕੇ 12 ਜਮਾਤ ਦੇ ਇਮਤਿਹਾਨਾਂ ਲਈ ਜਿੰਨੀ ਮਿਹਨਤ ਉਸ ਨੇ ਲਗਾਈ ਸੀ, ਉਸਦਾ ਉਸਨੂੰ ਫਲ ਮਿਲ ਗਿਆ ਹੈ । ਸਮਰੀਨ ਨੇ ਦੱਸਿਆ ਕਿ ਅਗਾਮੀ ਹੁਣ ਉਹ ਬੀ ਟੈਕ ਇੰਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੇਤਰ ਵਿੱਚ ਗਿਆਨ ਹਾਸਲ ਕਰੇਗੀ ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, PSEB, PSEB 12th results, Punjab