Home /punjab /

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ‘ਪੌਸ਼ਟਿਕ ਖਾਣਾ ਤੰਦਰੁਸਤ ਜੀਵਨ’ ਵਿਸ਼ੇ ’ਤੇ ਕਰਵਾਇਆ ਗਿਆ ਸੈਮੀਨਾਰ

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ‘ਪੌਸ਼ਟਿਕ ਖਾਣਾ ਤੰਦਰੁਸਤ ਜੀਵਨ’ ਵਿਸ਼ੇ ’ਤੇ ਕਰਵਾਇਆ ਗਿਆ ਸੈਮੀਨਾਰ

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ‘ਪੌਸ਼ਟਿਕ ਖਾਣਾ ਤੰਦਰੁਸਤ ਜੀਵਨ ’ਤੇ ਸੈਮੀਨਾਰ ਕਰਵਾਇਆ ਗਿਆ 

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ‘ਪੌਸ਼ਟਿਕ ਖਾਣਾ ਤੰਦਰੁਸਤ ਜੀਵਨ ’ਤੇ ਸੈਮੀਨਾਰ ਕਰਵਾਇਆ ਗਿਆ 

ਅੰਮ੍ਰਿਤਸਰ:  ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਪੌਸ਼ਟਿਕ ਖਾਣਾ ਤੰਦਰੁਸਤ ਜੀਵਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਦੇਖ ਰੇਖ ਕਰਵਾਏ ਗਏ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਸਰੀਰਿਕ ਤੰਦਰੁਸਤੀ ਲਈ ਜਾਗਰੂਕ ਕਰਨ ਸਬੰਧੀ ਸਥਾਨਕ ਹਸਪਤਾਲ ਤੋਂ ਆਏ ਡਾ. ਅਮਰੀਕ ਸਿੰਘ ਅਤੇ ਡਾ. ਦਿਕਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਕਸਰ ਹੀ ਜ਼ੁਬਾਨ ਦੇ ਰਸ ਕਰਕੇ ਸਵਾਦਿਸ਼ਟ ਖਾਣੇ ਖਾਣ ਲੱਗ ਜਾਂਦੇ ਹਾਂ। ਇਹ ਖਾਣੇ ਸਾਡੇ ਸਰੀਰ ਦੇ ਅੰਦਰੂਨੀ ਨਾਜ਼ੁਕ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਵੀ ਜ਼ਿਆਦਾਤਰ ਚਾਟ ਮਸਾਲੇ ਵਾਲੇ ਭੋਜਨ ਕਰਕੇ ਹੀ ਹੁੰਦੀਆਂ ਹਨ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਉਨ੍ਹਾਂ ਕਿਹਾ ਕਿ ਸਾਨੂੰ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਾਣਿਆਂ ਨੂੰ ਤਿਆਗ ਕੇ ਹਰੀਆਂ ਸਬਜ਼ੀਆਂ ਤੇ ਦਾਲਾਂ ਦੀ ਵੱਧ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਦਿਕਸ਼ਾ ਸ਼ਰਮਾ ਨੇ ਕਿਹਾ ਕਿ ਮੋਟਾਪਾ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਸਾਨੂੰ ਕਾਰਬੋਹਾਈਡਰੇਟਸ, ਪ੍ਰੋਟੀਨ, ਮਿਨਰਲ, ਪਾਣੀ, ਵਿਟਾਮਿਨਜ਼ ਅਤੇ ਘੁਲਣਸ਼ੀਲ ਪਦਾਰਥ ਸਰੀਰ ਦੀ ਤੰਦਰੁਸਤੀ ਲਈ ਸਹੀ ਮਾਤਰਾ ’ਚ ਖਾਣੇ ਚਾਹੀਦੇ ਹਨ। ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਦੁੱਧ, ਦਹੀਂ ਅਤੇ ਪਾਣੀ ਦੀ ਵਧੇਰੇ ਮਾਤਰਾ ਦਾ ਸੇਵਨ ਕਰਨ ਲਈ ਕਿਹਾ।

  ਇਸ ਤੋਂ ਪਹਿਲਾਂ ਪ੍ਰਿੰ: ਡਾ. ਗੋਗੋਆਣੀ ਨੇ ਉਕਤ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਆਈ ਟੀਮ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਗਵਰਨਿੰਗ ਕੌਂਸਲ ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਚੰਗੀ ਜੀਵਨ ਜਾਂਚ ਦੇ ਗੁਣਾ ਦੇ ਧਾਰਨੀ ਬਣਾਉਣ ਲਈ ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੀਆਂ ਸਖ਼ਸ਼ੀਅਤਾਂ ਦੇ ਰੂਬਰੂ ਕਰਵਾਉਂਦੀ ਰਹਿੰਦੀ ਹੈ। ਸਕੂਲ ਆਈ ਡਾਕਟਰਾਂ ਦੀ ਟੀਮ ਨੂੰ ਪ੍ਰਿੰ: ਡਾ. ਗੋਗੋਆਣੀ ਅਤੇ ਸਕੂਲ ਸਟਾਫ਼ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
  Published by:rupinderkaursab
  First published:

  Tags: Amritsar, College, Punjab

  ਅਗਲੀ ਖਬਰ