ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਇਸ ਦੁਨੀਆਵੀ ਸੰਸਾਰ ਵਿੱਚ ਹਰ ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਜਿਊਂਦਾ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਤਕਨੀਕ ਦੇ ਵੱਲ ਖਿੱਚੇ ਚਲੇ ਜਾ ਰਹੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਵੀ ਸਾਡੇ ਸਮਾਜ ਵਿੱਚ ਕਈ ਸ਼ਖਸੀਅਤਾਂ ਅਜਿਹੀਆਂ ਹਨ ਜੋ ਅੱਜ ਵੀ ਪੁਰਾਤਨ ਸੱਭਿਅਤਾ ਨੂੰ ਸਾਂਭੀ ਬੈਠੀਆਂ ਹਨ ।
ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਲੱਗਦੇ ਮਾਨਾਂਵਾਲਾ ਦੇ 71 ਸਾਲਾਂ ਬਜ਼ੁਰਗ ਸ਼ੀਤਲ ਸਿੰਘ ,ਇੱਕ ਅਜਿਹਾ ਖਜ਼ਾਨਾ ਸਾਂਭੀ ਬੈਠੇ ਹਨ ਜੋ ਸ਼ਾਇਦ ਹੀ ਅਸੀਂ ਸੋਚਿਆ ਹੋਵੇ।
ਸ਼ੀਤਲ ਸਿੰਘ ਜੀ ਨੂੰ ਬਜ਼ੁਰਗ ਅਵਸਥਾ ਦੇ ਵਿੱਚ ਵੀ ਪੁਰਾਤਨ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਂਕ ਹੈ, ਜਿਸ ਵੱਜੋਂ ਕਈ ਲੋਕ ਉਨ੍ਹਾਂ ਨੂੰ ਸ਼ੀਤਲ ਸਿੰਘ ਸ਼ੌਂਕੀ ਵੀ ਆਖਦੇ ਹਨ । ਸ਼ੀਤਲ ਸਿੰਘ ਵੱਲੋਂ ਘਰ ਦੇ ਵਿਚਾਲੇ ਇੱਕ ਅਜਿਹਾ ਕਮਰਾ ਤਿਆਰ ਕੀਤਾ ਗਿਆ ਹੈ ਜੋ ਕਿ ਪੁਰਾਤਨ ਸਮੇਂ ਵਿਚ ਵਰਤੇ ਜਾਣ ਵਾਲੇ ਭਾਂਡੇ ,ਇਤਰਦਾਨੀਆਂ ਸੁਰਮੇਦਾਨੀਆਂ ਅਤੇ ਆਦਿ ਕਈ ਅੰਟੀਕ ਚੀਜ਼ਾਂ ਨਾਲ ਭਰਿਆ ਹੋਇਆ ਹੈ।
ਪੁਰਾਤਨ ਸਮੇਂ ਵਿੱਚ ਗਾਣਿਆਂ ਦੇ ਲਈ ਅਕਸਰ ਵਰਤੀ ਜਾਣ ਵਾਲੀਆਂ ਕੈਸਟਾਂ ਅਤੇ ਰਿਕਾਰਡ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਕੀਤੇ ਗਏ ਹਨ ।
ਗੱਲਬਾਤ ਕਰਦਿਆਂ ਸ਼ੀਤਲ ਸਿੰਘ ਨੇ ਦੱਸਿਆ ਕਿ ਸਰਹੱਦ ਪਾਰ ਪਾਕਿਸਤਾਨ ਵੀ ਉਹ 4 ਵਾਰ ਹੋ ਆਏ ਹਨ, ਜਿੱਥੇ ਉਹਨਾਂ ਪੁਰਾਣੇ ਸਮੇਂ ਦੀ ਯਾਦਾਂ ਨੂੰ ਤਾਜ਼ਾ ਕਰਨ ਵਾਲੀਆਂ ਕਈ ਅਜਿਹੀਆਂ ਵਿਰਾਸਤੀ ਚੀਜ਼ਾਂ ਖਰੀਦੀਆਂ ।
ਉਨ੍ਹਾਂ ਕਿਹਾ ਇਹ ਸਭ ਚੀਜ਼ਾਂ ਨੂੰ ਮੈਂ ਇੱਕ ਸ਼ੌਂਕ ਵਜੋਂ ਇਕੱਠਾ ਕਰਦਾ ਹਾਂ । ਅੱਜ ਦੀ ਪੀੜ੍ਹੀ ਇਨ੍ਹਾਂ ਇਤਿਹਾਸਕ ਅਤੇ ਵਿਰਾਸਤੀ ਚੀਜ਼ਾਂ ਤੋਂ ਔਹਲੇ ਹੈ , ਅਤੇ ਸਮਾਜ ਵੀ ਇਹਨਾਂ ਸੱਭਿਅਤਾ ਨੂੰ ਦਰਸਾਉਣ ਵਾਲੀਆਂ ਚੀਜ਼ਾਂ ਤੋਂ ਵਾਂਝੇ ਹੋ ਚੁੱਕਿਆ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab