Home /News /punjab /

ਮੂਸੇਵਾਲਾ ਦੀ ਮਾਂ ਨੇ SYL ਗੀਤ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਨੌਜਵਾਨ ਨੂੰ ਕੀਤਾ ਮੁਆਫ

ਮੂਸੇਵਾਲਾ ਦੀ ਮਾਂ ਨੇ SYL ਗੀਤ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਨੌਜਵਾਨ ਨੂੰ ਕੀਤਾ ਮੁਆਫ

ਮੂਸੇਵਾਲਾ ਦੀ ਮਾਂ ਨੇ SYL ਗੀਤ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਨੌਜਵਾਨ ਨੂੰ ਕੀਤਾ ਮੁਆਫ (ਫਾਇਲ ਫੋਟੋ)

ਮੂਸੇਵਾਲਾ ਦੀ ਮਾਂ ਨੇ SYL ਗੀਤ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਨੌਜਵਾਨ ਨੂੰ ਕੀਤਾ ਮੁਆਫ (ਫਾਇਲ ਫੋਟੋ)

  • Share this:

    ਸਿੱਧੂ ਮੂਸੇਵਾਲਾ ਦਾ ਗੀਤ ਲੀਕ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰ ਲਈ ਹੈ। SYL 'ਤੇ ਮੂਸੇਵਾਲਾ ਦਾ ਵਿਵਾਦਿਤ ਗੀਤ 20 ਜੂਨ ਨੂੰ ਕਥਿਤ ਤੌਰ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਟਸਐਪ 'ਤੇ ਲੀਕ ਕੀਤਾ ਗਿਆ ਸੀ।

    ਸਿੱਧੂ ਮੂਸੇਵਾਲਾ ਦੁਆਰਾ ਗਾਇਆ ਗੀਤ SYL 23 ਜੂਨ ਨੂੰ ਅਧਿਕਾਰਤ ਤੌਰ 'ਤੇ ਰਿਲੀਜ਼ ਹੋਣਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਪਰ ਪੰਚਾਇਤ ਦੇ ਕਹਿਣ ’ਤੇ ਮੂਸੇਵਾਲਾ ਦੀ ਮਾਂ ਨੇ ਉਸ ਨੂੰ ਮੁਆਫ਼ ਕਰ ਦਿੱਤਾ ਹੈ। ਐਫਆਈਆਰ ਵਿੱਚ ਬਲਕੌਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਪਤਾ ਲੱਗਾ ਸੀ ਕਿ ਉਸ ਦੇ ਪੁੱਤਰ ਮੂਸੇਵਾਲਾ ਵੱਲੋਂ ਰਿਕਾਰਡ ਕੀਤੇ ਗੀਤ ਲੀਕ ਹੋ ਗਏ ਸਨ।

    ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਐਫਆਈਆਰ ਦੀ ਕਾਪੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਸਟੋਰੀ ਦੇ ਅਧਿਕਾਰਤ ਅਕਾਉਂਟ 'ਤੇ ਪੋਸਟ ਕੀਤੀ ਗਈ ਹੈ। ਪੋਸਟ 'ਤੇ ਲਿਖਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੀਕ ਕਰਨ ਅਤੇ ਅੱਗੇ ਭੇਜਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

    ਪੋਸਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਗ੍ਰਿਫਤਾਰ ਕੀਤੇ ਗਏ ਪਹਿਲੇ ਮੁਲਜ਼ਮ ਦੀ ਐਫਆਈਆਰ ਦੀ ਕਾਪੀ ਸਾਂਝੀ ਕਰ ਰਹੇ ਹਾਂ, ਹਾਲਾਂਕਿ ਸਿੱਧੂ ਦੀ ਮਾਂ ਨੇ ਉਸ ਨੂੰ ਮੁਆਫ ਕਰ ਦਿੱਤਾ ਹੈ ਪਰ ਅਸੀਂ ਅਗਲੇ ਕਿਸੇ ਵੀ ਵਿਅਕਤੀ ਨੂੰ ਮੁਆਫ ਨਹੀਂ ਕਰਾਂਗੇ। ਅੱਗੇ ਲਿਖਿਆ ਹੈ ਕਿ ਕਿਰਪਾ ਕਰਕੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਵੋ।

    Published by:Gurwinder Singh
    First published:

    Tags: Sidhu Moose Wala, Sidhu Moosewala