ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੱਜ ਦੇ ਯੁੱਗ 'ਚ ਔਰਤਾਂ ਨੂੰ ਵੀ ਮਰਦਾਂ ਵਾਂਗ ਬਰਾਬਰ ਹੀ ਸਮਝਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨ੍ਹੀ ਅੰਮ੍ਰਿਤਸਰ ਦੇ ਇੱਕ ਪਰੌਂਠੇ ਦੀ ਬੜੀ ਚਰਚਾ ਹੋ ਰਹੀ ਹੈ। ਪਰੌਂਠੇ ਦੀ ਚਰਚਾ ਹੋਣੀ ਸੁਭਾਵਿਕ ਵੀ ਹੈ ਕਿਉਂਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਸਗੋਂ ਇੱਕ ਮਾਂ-ਧੀ ਵੱਲੋਂ ਮਿਲ ਕੇ ਵੇਚ ਕੀਤੀ ਜਾ ਰਹੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਮਾਵਾਂ-ਧੀਆਂ ਦਿਨ-ਰਾਤ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀਆਂ ਹਨ।
ਰੇਹੜੀ ਲਾ ਕੇ ਪਰੌਂਠੇ ਵੇਚ ਰਹੀਆਂ ਦੋਵੇਂ ਮਾਂ-ਧੀ ਦੇ ਪਰੌਂਠਿਆਂ ਦੀ ਮਹਿਕ ਹੀ ਵਧੀਆ ਨਹੀਂ ਸਗੋਂ ਇਹ ਆਕਾਰ ਵਿੱਚ ਵੀ ਵੱਡੇ ਹਨ। ਇਨ੍ਹਾਂ ਪਰੌਂਠਿਆਂ ਦਾ ਆਕਾਰ ਇੰਨਾ ਵੱਡਾ ਹੈ ਕਿ ਇੱਕ ਵਾਰੀ ਸੁਆਦ ਲੈਣ ਤੋਂ ਬਾਅਦ ਤੁਹਾਨੂੰ ਇਸ ਸਪੈਸ਼ਲ ਪਰੌਂਠੇ ਦੀ ਕੀਮਤ 30 ਰੁਪਏ ਵੀ ਘੱਟ ਲੱਗੇਗੀ।
ਰੇਹੜੀ ਦੀ ਮਾਲਕ ਵੀਨਾ ਰਾਣੀ ਨੇ ਦੱਸਿਆ ਕਿ ਇਥੇ ਉਨ੍ਹਾਂ ਦੀ ਰੇਹੜੀ 80-90 ਸਾਲਾਂ ਤੋਂ ਲੱਗੀ ਹੋਈ ਹੈ। ਇਸਤੋਂ ਪਹਿਲਾਂ ਉਨ੍ਹਾਂ ਦੇ ਸੱਸ ਤੇ ਸਹੁਰਾ ਇਸ ਰੇਹੜੀ 'ਤੇ ਪਰੌਂਠੇ ਵੇਚਦੇ ਸਨ। ਉਪਰੰਤ ਉਸਦੇ ਪਤੀ ਨੇ ਇਹ ਕੰਮ ਸੰਭਾਲਿਆ ਪਰੰਤੂ ਪਤੀ ਦੇ ਗੁਜਰ ਜਾਣ ਤੋਂ ਬਾਅਦ 8 ਸਾਲ ਤੋਂ ਉਹ ਖੁਦ ਹੀ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਕੁੜੀਆਂ ਵੀ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਦੇ ਇਸ ਕੰਮ ਨੂੰ ਅੱਗੇ ਵਧਾਉਣ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ 'ਚ ਮਦਦ ਕੀਤੀ ਹੈ।
ਵੀਨਾ ਰਾਣੀ ਨੇ ਦੱਸਿਆ ਕਿ ਘਰ ਵਿੱਚ ਉਹ ਇੱਕਲੀ ਹੀ ਕਮਾਉਣ ਵਾਲੀ ਹੈ ਅਤੇ ਆਪਣੀਆਂ 3 ਬੇਟੀਆਂ ਦਾ ਵਿਆਹ ਉਹ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਛੋਟੀ ਬੇਟੀ ਕੰਮ ਕਰਨ 'ਚ ਮਦਦ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੋਰੋਨਾ ਮਹਾਂਮਾਰੀ 'ਚ ਉਨ੍ਹਾਂ ਦੇ ਕੰਮ ਕਾਜ 'ਤੇ ਵੀ ਕਾਫੀ ਅਸਰ ਪਿਆ ਅਤੇ ਕਈ ਵਾਰ ਤਾਂ ਉਨ੍ਹਾਂ ਨੇ ਰੋਟੀ ਦਾ ਗੁਜ਼ਾਰਾ ਲੰਗਰ ਖਾ ਕੇ ਕੀਤਾ। ਉਨ੍ਹਾਂ ਨੂੰ ਮਾਣ ਹੈ ਕੇ ਉਨ੍ਹਾਂ ਦੀਆਂ ਧੀਆਂ ਹਰ ਦਮ ਉਨ੍ਹਾਂ ਦੇ ਨਾਲ ਹਨ, ਜਿੱਥੇ ਕਿ ਉਨ੍ਹਾਂ ਦੇ ਆਪਣੇ ਵੀ ਇਸ ਮੁਸ਼ਕਲ ਘੜੀ 'ਚ ਉਨ੍ਹਾਂ ਦਾ ਸਾਥ ਛੱਡ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਇੱਥੇ ਆ ਜਾਂਦੇ ਹਨ ਅਤੇ ਰਾਤ 11 ਵਜੇ ਤੱਕ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Food, Inspiration, Life style, Punjab, Social media, Special, Viral, Women's empowerment