Home /News /punjab /

ਦੀਵਾਲੀ ਮੌਕੇ ਰੰਗ-ਬਰੰਗੀਆਂ ਰੌਸ਼ਨੀਆਂ ਵਿੱਚ ਸ੍ਰੀ ਹਰਮੰਦਿਰ ਸਾਹਿਬ ਦਾ ਅਲੌਕਿਕ ਨਜ਼ਾਰਾ, ਵੇਖੋ ਤਸਵੀਰਾਂ

ਦੀਵਾਲੀ ਦਾ ਤਿਉਹਾਰ ਸਮੁੱਚੇ ਭਾਰਤ 'ਚ ਹੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜੇ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤਾਂ ਅਕਸਰ ਹੀ ਕਹਾਵਤ ਮਸ਼ਹੂਰ ਹੈ "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ"। ਦੀਵਾਲੀ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ ਨਾਲ ਸਜਾਇਆ ਗਿਆ, ਦਿਲ ਨੂੰ ਮੋਹ ਦੇਣ ਵਾਲਾ ਇਹ ਨਜ਼ਾਰਾ ਤੁਸੀ ਇਥੇ ਤਸਵੀਰਾਂ ਵਿੱਚ ਵੇਖ ਸਕਦੇ ਹੋ...

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਦੀਵਾਲੀ ਦਾ ਤਿਉਹਾਰ ਸਮੁੱਚੇ ਭਾਰਤ ' ਹੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤਾਂ "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ" ਕਹਾਵਤ ਨਾਲ ਮਸ਼ਹੂਰ ਅੰਮ੍ਰਿਤਸਰ ਦਾ ਇਹ ਪਵਿੱਤਰ ਸਥਾਨ ਦੀਵਾਲੀ ਮੌਕੇ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਮੌਕੇ 'ਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੀਵੇ ਅਤੇ ਮੋਮਬੱਤੀਆਂ ਦੀ ਲੋਅ ਇਸ ਦੀ ਸ਼ਾਨ ਨੂੰ ਹੋਰ ਵੀ ਉਚਾ ਕਰ ਰਹੀਆਂ ਸਨ।

  ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ, ਉਥੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਦੀਵਾਲੀ ਦੀ ਸ਼ਾਮ ਸ੍ਰੀ ਹਰਮੰਦਿਰ ਸਾਹਿਬ ਦੀ ਸ਼ੋਭਾ ਵੇਖਦਿਆਂ ਹੀ ਬਣ ਰਹੀ ਸੀ।

  ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ਦੇ ਕਿਨਾਰਿਆਂ 'ਤੇ ਆਪਣੀ ਰੌਸ਼ਨੀ ਬਿਖੇਰ ਰਹੇ ਦੀਵੇ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੇ ਨਜ਼ਰ ਆਏ।

  ਦੀਵਾਲੀ ਮੌਕੇ ਅੰਮ੍ਰਿਤਸਰ ਦੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਸੰਗਤ ਲੱਖਾਂ ਦੀ ਗਿਣਤੀ ਵਿੱਚ ਇਕੱਠੀ ਹੋਈ ਅਤੇ ਮੱਥਾ ਟੇਕ ਕੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕੀਤੀ।

  ਦੀਵਾਲੀ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ ਨਾਲ ਸਜਾਇਆ ਗਿਆ।

  ਸ੍ਰੀ ਹਰਮੰਦਿਰ ਸਾਹਿਬ ਦੇ ਦੂਰੋ ਅਤੇ ਨੇੜਿਓਂ ਦੇ ਨਜ਼ਾਰੇ ਨੇ ਲੋਕਾਂ ਨੂੰ ਅਜਿਹਾ ਮੋਹਿਆ ਕਿ ਇਸ ਮੌਕੇ ਲੋਕ ਇਨ੍ਹਾਂ ਨਜਾਰਿਆਂ ਨੂੰ ਆਪਣੇ ਫੋਨ ਵਿੱਚ ਕੈਦ ਕਰਦੇ ਵੀ ਵਿਖਾਈ ਦਿੱਤੇ।
  Published by:Krishan Sharma
  First published:

  Tags: Amritsar, Diwali, Diwali 2021, Punjab, SGPC

  ਅਗਲੀ ਖਬਰ