ਨਿਤਿਸ਼ ਸਭਰਵਾਲ
ਅੰਮ੍ਰਿਤਸਰ: 2022 ਸਾਲ 'ਚ ਗਰਮੀ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵਾਰ ਗਰਮੀ ਨੇ ਕੁੱਝ ਮਹੀਨੇ ਪਹਿਲਾਂ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਵੱਧਦੀ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਸੀ। ਉੱਥੇ ਹੀ ਵੱਧਦੀ ਗਰਮੀ 'ਚ ਕੁੱਝ ਰਾਹਤ ਵੀ ਦੇਖਣ ਨੂੰ ਮਿਲੀ। ਅਸਮਾਨ ਵਿੱਚ ਬੱਦਲ ਛਾਉਣ ਤੋਂ ਬਾਅਦ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਜਿਸ ਤੋਂ ਬਾਅਦ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ। ਗੁਰੂ ਨਗਰੀ ਅੰਮ੍ਰਿਤਸਰ ਵਿੱਚ 16km/hr ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।
ਮੌਸਮ ਦੇ ਵਿੱਚ ਹੋਈ ਵੱਡੀ ਤਬਦੀਲੀ ਤੋਂ ਬਾਅਦ ਤਾਪਮਾਨ 38 ਡਿਗਰੀ ਤੱਕ ਹੇਠਾਂ ਆ ਗਿਆ । ਹਾਲਾਂਕਿ ਦੁਪਹਿਰ ਦੇ ਸਮੇਂ ਸ਼ਹਿਰ 'ਚ ਧੁੱਪ ਵੀ ਨਿਕਲ ਆਈ। ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਅਗਾਮੀ ਦਿਨਾਂ ਵਿੱਚ ਮੌਸਮ ਵਿਚ ਫੇਰ-ਬਦਲ ਹੁੰਦੇ ਰਹਿਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।