Home /punjab /

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ’ ਮੁਕਾਬਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ’ ਮੁਕਾਬਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ’ ਮੁਕਾਬਲੇ ’ਚ ਕੀਤਾ ਪ੍ਰਦਰਸ਼ਨ 

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ’ ਮੁਕਾਬਲੇ ’ਚ ਕੀਤਾ ਪ੍ਰਦਰਸ਼ਨ 

ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ 2021-22’ ਬਾਕਸਿੰਗ ਮੁਕਾਬਲੇ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਅਤੇ 2 ਕਾਂਸੇ ਦੇ ਤਗਮੇ ਆਪਣੇ ਨਾਮ ’ਤੇ ਦਰਜ ਕਰਵਾ ਕੇ ਕਾਲਜ ਅਤੇ ਜ਼ਿਲੇ੍ ਦਾ ਰੌਸ਼ਨ ਕੀਤਾ ਹੈ।

 • Share this:

  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਲੋ ਇੰਡੀਆ ਯੂਨੀਵਰਸਿਟੀ 2021-22’ ਬਾਕਸਿੰਗ ਮੁਕਾਬਲੇ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਅਤੇ 2 ਕਾਂਸੇ ਦੇ ਤਗਮੇ ਆਪਣੇ ਨਾਮ ’ਤੇ ਦਰਜ ਕਰਵਾ ਕੇ ਕਾਲਜ ਅਤੇ ਜ਼ਿਲੇ੍ ਦਾ ਰੌਸ਼ਨ ਕੀਤਾ ਹੈ।

  ਵਿਦਿਆਰਥੀਆਂ ਦੀ ਜਿੱਤ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਵਿਦਿਆਰਥੀ ਰਾਜਪਿੰਦਰ ਸਿੰਘ ਨੇ 54 ਕਿਲੋ ਅਤੇ ਕਾਰਤਿਕ ਨੇ 80 ਕਿਲੋ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਜਦ ਕਿ ਤਿੰਦਰਪਾਲ ਸਿੰਘ ਨੇ 75 ਕਿਲੋ ’ਚ ਅਤੇ ਅਮਰਜੀਤ ਸ਼ਰਮਾ ਨੇ 51 ਕਿਲੋ ’ਚ ਕਾਂਸੇ ਦਾ ਤਗਮਾ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ’ਚ ਸ਼ਾਮਿਲ ਕੁਲ 8 ਖਿਡਾਰੀਆਂ ’ਚੋਂ 4 ਖਿਡਾਰੀ ਕਾਲਜ ਦੇ ਸਨ, ਜਿਨ੍ਹਾਂ ਨੇ ਬੇਂਗਲੁਰੂ ਵਿਖੇ ਉਕਤ ਬਾਕਸਿੰਗ ਮੁਕਾਬਲੇ ’ਚ ਆਪਣੇ ਮੁੱਕੇਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ।

  ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਲਜ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਰਾਜਪਿੰਦਰ ਸਿੰਘ ਨੇ ਪਹਿਲਾਂ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ’ਚ 2 ਵਾਰ ਗੋਲਡ ਅਤੇ ਤਾਂਬਾ, ਖੇਲੋ ਇੰਡੀਆ ਯੂਨੀਵਰਸਿਟੀ ਬਾਕਸਿੰਗ ਮੁਕਾਬਲੇ 1 ਚਾਂਦੀ ਦਾ ਤਗਮਾ ਹਾਸਲ ਕੀਤਾ ਹੈ ਅਤੇ ਇਹ ਪਹਿਲਾਂ ਖਿਡਾਰੀ ਹੈ, ਜਿਸ ਨੇ ਇੰਨ੍ਹੇ ਮੈਡਲ ਹਾਸਲ ਕੀਤੇ ਹਨ।

  ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਨੇ ਗੌਰਵਮਈ ਇਤਿਹਾਸ ਵਾਲੇ ਖ਼ਾਲਸਾ ਕਾਲਜ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ। ਜਿਸ ਦਾ ਸਿਹਰਾ ਉਨ੍ਹਾਂ ਦੀ ਅਣਥੱਕ ਮਿਹਨਤ ਦੇ ਸਿਰ ਬੱਝਦਾ ਹੈ। ਉਨ੍ਹਾਂ ਨੇ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਬਾਕਸਿੰਗ ਕੋਚ ਬਲਜਿੰਦਰ ਸਿੰਘ ਆਦਿ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਉਕਤ ਬਾਕਸਿੰਗ ਮੁਕਾਬਲੇ ’ਚ ਟੀਮ ਨੇ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ ਹੈ।

  Published by:rupinderkaursab
  First published:

  Tags: Amritsar, Punjab