ਸਿੱਧਾਰਥ ਅਰੋੜਾ, ਤਰਨ ਤਾਰਨ:
ਤਰਨ ਤਾਰਨ ਜਿਲ੍ਹੇ ਵਿੱਚ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਦੇ ਮਕਸਦ ਦੇ ਨਾਲ ਐਨ ਐਸ ਯੂ ਆਈ ਅਤੇ ਪੁਲਿਸ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਵਿੱਚ ਰੋਡ ਸੇਫ਼ਟੀ ਅਤੇ ਨੋ ਚਲਾਨ ਦਿਵਸ ਮਨਾਇਆ ਗਿਆ। ਇਸ ਦੌਰਾਨ ਐਨ ਐਸ ਯੂ ਆਈ ਦੇ ਸੂਬਾ ਸਕੱਤਰ ਰਿਤਿਕ ਅਰੋੜਾ ਅਤੇ ਟਰੈਫਿਕ ਪੁਲਿਸ ਜਵਾਨਾਂ ਨੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਪੁਜਾਉਣ ਦੀ ਸਹੁੰ ਖਾਧੀ।। ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਵੀ ਵੰਡੇ ਗਏ।
ਇਸ ਦੌਰਾਨ ਐਨ ਐਸ ਯੂ ਆਈ ਦੇ ਸੂਬਾ ਸਕੱਤਰ ਰਿਤਿਕ ਅਰੋੜਾ ਅਤੇ ਟਰੈਫਿਕ ਪੁਲਿਸ ਜਵਾਨਾਂ ਨੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਪੁਜਾਉਣ ਦੇ ਲਈ ਲੋਕਾ ਨੂੰ ਸਹੁੰ ਵੀ ਚੁਕਾਈ।
ਰਿਤਿਕ ਅਰੋੜਾ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ ਅਤੇ ਸੜਕ ਹਾਦਸਿਆਂ ਖੁਦ ਵੀ ਸ਼ਿਕਾਰ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਬਣਾਉਂਦੇ ਹਨ। ਸਿਰਫ਼ ਛੋਟੀ ਜਿਹੀ ਅਣਗਹਿਲੀ ਪੂਰਾ ਘਰ ਤਬਾਹ ਕਰ ਦਿੰਦੀ ਹੈ ਉਨ੍ਹਾਂ ਅਪੀਲ ਕੀਤੀ ਕਿ ਸਿਰਫ ਟਰੈਫਿਕ ਨਿਯਮ ਪਾਲਣ ਕਰਕੇ ਖੁਦ ਦੀ ਅਤੇ ਦੂਜਿਆਂ ਦੀ ਜਿੰਦਗੀ ਬਚਾ ਸਕਦੇ ਹਾਂ।
ਇਸ ਮੌਕੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਕਿਹਾ ਕਿ ਉਹ ਅਕਸਰ ਦੇਖਦੇ ਹਨ ਕੀ ਕਾਰ ਚਾਲਕ ਬਿਨ੍ਹਾਂ ਸੀਟ ਬੈਲਟ ਦੇ ਗੱਡੀ ਚਲਾਉਂਦੇ ਹਨ ਜੇਕਰ ਉਹ ਸੀਟ ਬੈਲਟ ਲਗਾ ਲੈਣ ਅਤੇ ਆਪਣੇ ਨਾਲ ਬੈਠੇ ਸਾਥੀਆਂ ਨੂੰ ਵੀ ਸੀਟ ਬੈਲਟ ਲਗਾਉਣ ਲਈ ਪ੍ਰੇਰਿਤ ਕਰਨ ਤਾਂ ਸੜਕ ਹਾਦਸੇ ਦੌਰਾਨ ਮੌਤ ਹੋਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਚਲਾਨ ਕਰਨ ਦੀ ਬਜਾਏ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab, Punjab Police, Road accident, Tarn taran, Traffic Police