Home /punjab /

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ: ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ: ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ: ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਦੇਸ਼ ਵਿੱਚ ਨਵਿਆਉਣਯੋਗ ਊਰਜਾ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਊਰਜਾ ਸੁਰੱਖਿਆਂ ਨੂੰ ਵਧਾਉਣ ਅਤੇ ਜਲਵਾਯੂ ਪਰਿਵਰਤਣ ਵਿੱਚ ਆਪਣੇ ਯਤਨਾਂ ਵਜੋਂ ਅੰਮ੍ਰਿਤਸਰ ਸ਼ਹਿਰ ਦੀ ਪਹਿਚਾਣ ਸੋਲਰ/ਆਰ:ਈ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਦੇਸ਼ ਵਿੱਚ ਨਵਿਆਉਣਯੋਗ ਊਰਜਾ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਊਰਜਾ ਸੁਰੱਖਿਆਂ ਨੂੰ ਵਧਾਉਣ ਅਤੇ ਜਲਵਾਯੂ ਪਰਿਵਰਤਣ ਵਿੱਚ ਆਪਣੇ ਯਤਨਾਂ ਵਜੋਂ ਅੰਮ੍ਰਿਤਸਰ ਸ਼ਹਿਰ ਦੀ ਪਹਿਚਾਣ ਸੋਲਰ/ਆਰ:ਈ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।

  ਇਸ ਸਬੰਧੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਇਸ ਪ੍ਰਾਜੈਕਟ ਲਈ ਸਿਟੀ ਨੋਡਲ ਏਜੰਸੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਜਰਮਨ ਵਿਕਾਸ ਸਹਿਯੋਗ ਆਪਣੇ ਸਲਾਹਕਾਰਾਂ ਨਾਲ ਅੰਮ੍ਰਿਤਸਰ ਸ਼ਹਿਰ ਨੂੰ 100 ਫੀਸਦੀ ਸੋਲਰ/ਆਰ:ਈ ਸਿਟੀ ਵਜੋਂ ਬਦਲਣ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਆਪਣੇ ਤਕਨੀਕੀ ਸਲਾਹਕਾਰਾਂ ਨਾਲ ਪੇਡਾ ਨਗਰ ਨਿਗਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

  ਡਿਪਟੀ ਕਮਿਸ਼ਨਰ ਸੂਦਨ ਨੇ ਦੱਸਿਆ ਕਿ ਇਸ ਸਬੰਧੀ 190 ਇਮਾਰਤਾਂ ਵਿਚੋਂ 19 ਸਰਕਾਰੀ ਇਮਾਰਤਾਂ ਦੀ ਚੋਣ ਕੀਤੀ ਗਈ ਹੈ ਜਿਥੇ 3:3 ਮੈਗਾਵਾਟ ਦੇ ਸੂਰਜੀ ਛੱਤ ਵਾਲੇ ਪਾਵਰ ਪਲਾਂਟ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੂਰਜੀ ਪਲਾਂਟਾ ਨੂੰ ਰੈਸਕੋ ਮੋਡ ਵਿੱਚ ਚਲਾਇਆ ਜਾਵੇਗਾ ਜਿਸ ਤਹਿਤ ਡਿਵੈਲਪਰ ਅਤੇ ਸਬੰਧਤ ਸਰਕਾਰ ਵਿਚਕਾਰ ਪਾਵਰ ਪਰਚੇਜ ਐਗਰੀਮੈਂਟ ਤਹਿਤ ਹਸਤਾਖਰ ਕੀਤੇ ਜਾਣਗੇ। ਇਸ ਮੌਕੇ ਗੁਰਿੰਦਰ ਸਿੰਘ ਸਿੱਧੂ ਏ:ਸੀ:ਪੀ ਹੈਡਕੁਆਟਰ, ਸ਼ਮਸ਼ੇਰ ਸਿੰਘ ਪਾਸਪੋਰਟ ਅਫਸਰ, ਇੰਜ: ਮਨਦੀਪ ਸਿੰਘ, ਐਡੀਸ਼ਨਲ ਐਸ:ਈ ਪੀ:ਐਸ:ਪੀ:ਸੀ:ਐਲ ਡਾ: ਮਦਨ ਮੋਹਨ, ਰਾਜੇਸ਼ ਸ਼ਰਮਾ ਜ਼ਿਲ੍ਹਾ ਸਿਖਿਆ ਅਫਸਰ, ਬਲਜੀਤ ਸਿੰਘ ਐਕਸੀਅਨ, ਇੰਦਰਜੀਤ ਸਿੰਘ ਐਕਸੀਅਨ ਪੀ:ਡਬਲਿਯੂ:ਡੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

  Published by:rupinderkaursab
  First published:

  Tags: AAP, Amritsar, Bhagwant Mann, Punjab