Home /punjab /

Amritsar: ਧਨਤੇਰਸ ਦੇ ਤਿਉਹਾਰ 'ਤੇ ਵੀ ਪਿਆ ਮਹਿੰਗਾਈ ਦਾ ਅਸਰ, ਵੇਖੋ ਖਾਸ ਰਿਪੋਰਟ

Amritsar: ਧਨਤੇਰਸ ਦੇ ਤਿਉਹਾਰ 'ਤੇ ਵੀ ਪਿਆ ਮਹਿੰਗਾਈ ਦਾ ਅਸਰ, ਵੇਖੋ ਖਾਸ ਰਿਪੋਰਟ

 ਧਨਤੇਰਸ

 ਧਨਤੇਰਸ ਦੇ ਤਿਉਹਾਰ 'ਤੇ ਵੀ ਪਿਆ ਮਹਿੰਗਾਈ ਦਾ ਅਸਰ, ਵੇਖੋ ਖਾਸ ਰਿਪੋਰਟ

ਗੁਰੂ ਬਾਜ਼ਾਰ ਜਿੱਥੇ ਕਿ ਸੋਨੇ ਅਤੇ ਚਾਂਦੀ ਦਾ ਵਪਾਰ ਕੀਤਾ ਜਾਂਦਾ ਹੈ , ਉਸ ਬਜ਼ਾਰ ਦੀਆਂ ਮੌਜੂਦਾ ਸਮੇਂ ਵਿੱਚ ਰੌਣਕਾਂ ਅਲੋਪ ਹੋ ਗਈਆਂ ਹਨ। ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਮਹਿੰਗਾਈ ਦੇ ਕਾਰਨ ਅਤੇ ਤਿਉਹਾਰਾਂ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ।

  • Share this:
    ਨਿਤੀਸ਼ ਸਭਰਵਾਲ, ਅੰਮ੍ਰਿਤਸਰ:

    ਦੀਵਾਲੀ ਦਾ ਤਿਉਹਾਰ ਸਮੁੱਚੇ ਭਾਰਤ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਦੀਵਾਲੀ ਦੇ ਤਿਉਹਾਰ ਤੋਂ ਠੀਕ ਇੱਕ ਦਿਨ ਪਹਿਲੇ ਹੀ ਆਉਂਦਾ ਹੈ ਧਨਤੇਰਸ ਦਾ ਤਿਉਹਾਰ ਜੋ ਕਿ ਬਹੁਤ ਸ਼ੁੱਭ ਦਿਨ ਮੰਨਿਆ ਜਾਂਦਾ ਹੈ । ਇਸ ਦਿਨ ਲੋਕ ਅਕਸਰ ਹੀ ਆਪਣੇ ਘਰਾਂ ਦੇ ਲਈ ਸੋਨੇ ਅਤੇ ਚਾਂਦੀ ਦੀ ਖਰੀਦਾਰੀ ਕਰਦੇ ਹਨ । ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਗੁਰੂ ਬਾਜ਼ਾਰ ਜਿੱਥੇ ਕਿ ਸੋਨੇ ਅਤੇ ਚਾਂਦੀ ਦਾ ਵਪਾਰ ਕੀਤਾ ਜਾਂਦਾ ਹੈ , ਉਸ ਬਜ਼ਾਰ ਦੀਆਂ ਮੌਜੂਦਾ ਸਮੇਂ ਵਿੱਚ ਰੌਣਕਾਂ ਅਲੋਪ ਹੋ ਗਈਆਂ ਹਨ। ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਮਹਿੰਗਾਈ ਦੇ ਕਾਰਨ ਅਤੇ ਤਿਉਹਾਰਾਂ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ।

    ਉਨ੍ਹਾਂ ਕਿਹਾ ਕਿ ਅਕਸਰ ਲੋਕ ਧਨਤੇਰਸ ਦੇ ਦਿਨ ਗੁਰੂ ਬਜ਼ਾਰ ਵਿੱਖੇ ਵੱਡੀ ਗਿਣਤੀ ਵਿੱਚ ਖ਼ਰੀਦਾਰੀ ਕਰਨ ਪਹੁੰਚਦੇ ਸਨ ਪਰ ਇਸ ਵਾਰ ਮਹਿੰਗਾਈ ਨੇ ਸਭ ਖਤਮ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਲੋਕ ਖ਼ਰੀਦਾਰੀ ਕਰਨ ਤਾਂ ਆ ਰਹੇ ਹਨ ਪਰ ਜੋ ਰੋਣਕਾਂ ਬਜ਼ਾਰ ਵਿੱਚ ਪਹਿਲਾਂ ਵੇਖਣ ਨੂੰ ਮਿਲਦੀਆਂ ਸਨ, ਹੁਣ ਉਹ ਗੱਲਾਂ ਨਹੀਂ ਰਹੀਆਂ । ਉਨਾਂ ਕਿਹਾ ਕਿ ਸਰਕਾਰ ਨੂੰ ਵੱਧਦੀ ਮਹਿੰਗਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਨਾਗਰਿਕ ਨੂੰ ਕੁੱਝ ਰਾਹਤ ਮਿਲ ਸਕੇ ।
    Published by:Amelia Punjabi
    First published:

    Tags: Amritsar, Dhanteras, Diwali 2021, Festival, Inflation, Punjab

    ਅਗਲੀ ਖਬਰ