Home /punjab /

ਗੁਰੂ ਨਗਰੀ ਦੇ ਇਨ੍ਹਾਂ ਵਾਸੀਆਂ ਨੇ ਕੀਤਾ ਅਜਿਹਾ ਉਪਰਾਲਾ, ਜਿਸ ਨੂੰ ਜਾਣ ਤੁਸੀਂ ਹੋ ਜਾਓਗੇ ਹੈਰਾਨ

ਗੁਰੂ ਨਗਰੀ ਦੇ ਇਨ੍ਹਾਂ ਵਾਸੀਆਂ ਨੇ ਕੀਤਾ ਅਜਿਹਾ ਉਪਰਾਲਾ, ਜਿਸ ਨੂੰ ਜਾਣ ਤੁਸੀਂ ਹੋ ਜਾਓਗੇ ਹੈਰਾਨ

ਗੁਰੂ

ਗੁਰੂ ਨਗਰੀ ਦੇ ਇਨ੍ਹਾਂ ਵਾਸੀਆਂ ਨੇ ਕੀਤਾ ਅਜਿਹਾ ਉਪਰਾਲਾ, ਇਹ ਜਾਣ ਹੋ ਜਾਓਗੇ ਹੈਰਾਨ 

ਅੰਮ੍ਰਿਤਸਰ ਦੇ ਵਾਰ ਹਾਕਸ ਕਲੱਬ ਦੇ ਵੱਲੋਂ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਹਨ। ਇਨ੍ਹਾਂ ਕ੍ਰਿਕਟ ਮੈਚਾਂ ਦਾ ਪ੍ਰਬੰਧ ਚੇਤਨ ਵੋਹਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ । ਹਾਲਾਂਕਿ ਇਨ੍ਹਾਂ ਮੈਚਾਂ ਦੇ ਵਿਚ 15 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੱਗਭਗ 65 ਸਾਲ ਦੀ ਉਮਰ ਤੱਕ ਦੇ ਸ਼ਹਿਰ ਵਾਸੀ ਖੇਡ ਰਹੇ ਹਨ ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ- ਇਨ੍ਹਾਂ ਸਤਰਾਂ ਤੋਂ ਤਾਂ ਤੁਸੀਂ ਵਾਕਫ ਹੀ ਹੋਵੋਗੇ ਕਿ ਆਪਣੇ ਸ਼ੌਂਕ ਨੂੰ ਅਤੇ ਮਨ ਦੇ ਵਿਚ ਉਭਰ ਰਹੇ ਜਨੂਨ ਨੂੰ ਪੂਰਾ ਕਰਨ ਲਈ ਕੋਈ ਉਮਰ ਨਹੀਂ ਹੁੰਦੀ । ਇਸੇ ਸੋਚ 'ਤੇ ਚੱਲਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਦੇ ਹੀ ਵਾਸੀਆਂ ਨੇ ਇਕ ਅਜਿਹਾ ਉਪਰਾਲਾ ਕੀਤਾ ਹੈ ਜੋ ਕਿ ਕਾਬਲੇ ਤਾਰੀਫ਼ ਹੈ ਅਤੇ ਨਾਲ ਹੀ ਇਹ ਨੌਜਵਾਨਾਂ ਲਈ ਇੱਕ ਮੀਸਾਲ ਵੀ ਹੈ ।

  ਅੰਮ੍ਰਿਤਸਰ ਦੇ ਵਾਰ ਹਾਕਸ ਕਲੱਬ ਦੇ ਵੱਲੋਂ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਹਨ। ਇਨ੍ਹਾਂ ਕ੍ਰਿਕਟ ਮੈਚਾਂ ਦਾ ਪ੍ਰਬੰਧ ਚੇਤਨ ਵੋਹਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ । ਹਾਲਾਂਕਿ ਇਨ੍ਹਾਂ ਮੈਚਾਂ ਦੇ ਵਿਚ 15 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੱਗਭਗ 65 ਸਾਲ ਦੀ ਉਮਰ ਤੱਕ ਦੇ ਸ਼ਹਿਰ ਵਾਸੀ ਖੇਡ ਰਹੇ ਹਨ । ਗੱਲਬਾਤ ਕਰਦਿਆਂ ਪ੍ਰਬੰਧਕ ਚੇਤਨ ਵੋਹਰਾ ਨੇ ਦੱਸਿਆ ਇਨ੍ਹਾਂ ਮੈਚਾਂ 'ਚ ਖੇਡ ਰਿਹਾ ਹਰ ਵਿਅਕਤੀ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਹੈ , ਪਰ ਜ਼ਿਦਗੀ ਦੇ ਵਿੱਚ ਖੇਡਾਂ ਦੀ ਮਹੱਤਵਤਾ ਨੂੰ ਸਮਝਦੇ ਹੋਇਆ ਇਨ੍ਹਾਂ ਸਭ ਨੇ ਇਸ ਉਪਰਾਲੇ 'ਚ ਆਪਣਾ ਸਹਿਯੋਗ ਦਿੱਤਾ ਹੈ ।

  ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਚਾਂ ਦੇ ਵਿੱਚ ਕੁੱਲ 78 ਖਿਡਾਰੀ ਖੇਡ ਰਹੇ ਹਨ ਜੋ ਕਿ 6 ਟੀਮਾਂ ਦੇ ਵਿੱਚ ਵੰਡੇ ਗਏ ਹਨ । ਕ੍ਰਿਕਟ ਦੀ ਇਸ ਲੀਗ ਨੂੰ ਵਾਰ ਹਾਕਸ ਲੀਗ ਸੀਜਨ 9 ਦਾ ਨਾਮ ਦਿੱਤਾ ਗਿਆ ਹੈ ਜੋ ਕਿ 5 ਜੂਨ ਤੋਂ 4 ਜੁਲਾਈ ਤੱਕ ਚਲੇਗੀ । ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਲੀਗ ਦੇ ਤਹਿਤ ਹਫ਼ਤੇ ਦੇ ਵਿੱਚ 3 ਦਿਨ ਹੀ ਮੈਚ ਹੁੰਦੇ ਹਨ।

  ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਨੂੰ ਕਰਵਾਉਣ ਦਾ ਮੁੱਖ ਉਪਦੇਸ਼ ਇਹੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਸਕੇ ਅਤੇ ਸ਼ਰੀਰ ਨੂੰ ਵੀ ਤੰਦਰੁਸਤ ਅਤੇ ਸਿਹਤਮੰਦ ਬਣਾਇਆ ਜਾ ਸਕੇ ।

  First published: