Home /punjab /

ਸ਼ਹਿਰ ਵਸਣ ਤੋਂ ਵੀ ਪਹਿਲਾਂ ਬਣਿਆ ਇਹ ਪ੍ਰਾਚੀਨ ਮੰਦਰ, ਜਾਣੋ ਇਸ ਦਾ ਇਤਿਹਾਸ

ਸ਼ਹਿਰ ਵਸਣ ਤੋਂ ਵੀ ਪਹਿਲਾਂ ਬਣਿਆ ਇਹ ਪ੍ਰਾਚੀਨ ਮੰਦਰ, ਜਾਣੋ ਇਸ ਦਾ ਇਤਿਹਾਸ

ਸ਼ਹਿਰ

ਸ਼ਹਿਰ ਵਸਣ ਤੋਂ ਵੀ ਪਹਿਲਾਂ ਬਣਿਆ ਇਹ ਪ੍ਰਾਚੀਨ ਮੰਦਰ, ਜਾਣੋ ਇਸ ਦਾ ਇਤਿਹਾਸ

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੀ ਮਿੱਟੀ ਪੁਰਾਤਨ ਸਮੇਂ ਦੇ ਕਈ ਇਤਿਹਾਸ ਲੁਕੋਈ ਬੈਠੀ ਹੈ। ਗੁਰੂ ਨਗਰੀ ਅੰਮ੍ਰਿਤਸਰ ਦੇ ਘਿਓ ਮੰਡੀ ਚੌਂਕ ਵਿਖੇ ਸਥਿਤ ਹੈ ਭਗਵਾਨ ਸ਼ਿਵ ਦਾ ਪ੍ਰਾਚੀਨ ਮੰਦਰ ਜੋ ਕਿ ਸ਼ਿਵਾਲਾ ਭੂਤਨਾਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਦਰ ਵਿਖੇ ਤਿੰਨ ਫੁੱਟ ਉੱਚਾ ਸ਼ਿਵਲਿੰਗ ਵਿਰਾ

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ
  ਅੰਮ੍ਰਿਤਸਰ- ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੀ ਮਿੱਟੀ ਪੁਰਾਤਨ ਸਮੇਂ ਦੇ ਕਈ ਇਤਿਹਾਸ ਲੁਕੋਈ ਬੈਠੀ ਹੈ। ਗੁਰੂ ਨਗਰੀ ਅੰਮ੍ਰਿਤਸਰ ਦੇ ਘਿਓ ਮੰਡੀ ਚੌਂਕ ਵਿਖੇ ਸਥਿਤ ਹੈ ਭਗਵਾਨ ਸ਼ਿਵ ਦਾ ਪ੍ਰਾਚੀਨ ਮੰਦਰ ਜੋ ਕਿ ਸ਼ਿਵਾਲਾ ਭੂਤਨਾਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਦਰ ਵਿਖੇ ਤਿੰਨ ਫੁੱਟ ਉੱਚਾ ਸ਼ਿਵਲਿੰਗ ਵਿਰਾਜਮਾਨ ਹੈ।

  ਇਸ ਸ਼ਿਵਾਲੇ ਦੇ ਇਤਿਹਾਸ ਬਾਰੇ ਚਰਚਾ ਕਰਦੇ ਹੋਏ ਮੰਦਰ ਦੇ ਮੁੱਖ ਪੰਡਤ ਪੁੰਨਿਆ ਪਾਂਡੇ ਨੇ ਦੱਸਿਆ ਕਿ ਇਹ ਮੰਦਰ ਅੰਮ੍ਰਿਤਸਰ ਸ਼ਹਿਰ ਵਸਣ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਹੈ।

  ਉਨ੍ਹਾਂ ਦਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਇਹ ਮੰਦਰ ਸਿਰਫ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੱਕ ਹੀ ਸੀਮਤ ਸੀ ਅਤੇ ਮੰਦਰ ਦੇ ਆਲੇ ਦੁਆਲੇ ਸਿਰਫ ਬਾਗ਼ ਸਨ ਜੋ ਕਿ ਬਾਅਦ ਵਿੱਚ ਮੰਦਰ ਦਾ ਹੀ ਹਿੱਸਾ ਬਣ ਗਏ । ਤਿਉਹਾਰਾਂ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਗਿਣਤੀ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਸਨ ਅਤੇ ਮੁੱਖ ਸ਼ਿਵਰਾਤਰੀ ਦੇ ਤਿਉਹਾਰ 'ਤੇ ਮੰਦਰ ਵਿਖੇ ਅਲੌਕਿਕ ਰੌਣਕ ਵੇਖਣ ਨੂੰ ਮਿਲਦੀ ਹੈ। ਮੰਦਰ ਵਿੱਚ 34 ਦੇਵੀ ਦੇਵਤਿਆਂ ਦੇ ਸਰੂਪ ਵਿਰਾਜਮਾਨ ਹਨ।
  First published:

  ਅਗਲੀ ਖਬਰ