Home /punjab /

ਬਾਬੇ ਨੇ 20 ਰੁਪਏ 'ਚ ਲਿਆਉਂਦੇ ਪੁਰਾਣੇ ਦਿਨ ਵਾਪਸ, ਵੇਖੋ ਕਿਵੇਂ

ਬਾਬੇ ਨੇ 20 ਰੁਪਏ 'ਚ ਲਿਆਉਂਦੇ ਪੁਰਾਣੇ ਦਿਨ ਵਾਪਸ, ਵੇਖੋ ਕਿਵੇਂ

ਬਾਬੇ

ਬਾਬੇ ਨੇ 20 ਰੁਪਏ 'ਚ ਲਿਆਉਂਦੇ ਪੁਰਾਣੇ ਦਿਨ ਵਾਪਸ, ਵੇਖੋ ਕਿਵੇਂ

ਸਾਡੀ ਪੇਸ਼ਕਸ਼ ਵੀ ਇਹੀ ਸਤਰਾਂ ਨੂੰ ਬਿਆਨ ਕਰਦੀ ਹੈ, ਇੱਕ ਬਜ਼ੁਰਗ ਦੀ ਕਹਾਣੀ ਦੇ ਰਾਹੀਂ । ਤਸਵੀਰਾਂ 'ਚ ਜਿਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਸਤਵੰਤ ਸਿੰਘ ਹੈ । ਸਤਵੰਤ ਸਿੰਘ ਉਮਰ ਵਜੋਂ 71 ਸਾਲ ਦੇ ਹਨ ਪਰ ਇਸ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹ ਰੋਜ਼ਾਨਾ ਕਈ ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਲੋਕਾਂ ਤੱਕ ਹੱਥੀ ਬਣਾਇਆ ਬਦ?

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ:  ਜਨੂੰਨ ਅਤੇ ਸ਼ੌਂਕ ਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਵਿੱਚ ਜੋ ਚਾਹੇ ਉਹ ਕਰ ਸਕਦਾ ਹੈ । ਹਾਲਾਂਕਿ ਸ਼ੌਂਕ ਦੇ ਅੱਗੇ ਤਾਂ ਮਨੁੱਖ ਆਪਣੀ ਉਮਰ ਦਾ ਵੀ ਫਰਕ ਨਹੀਂ ਦੇਖਦਾ ਅਤੇ ਆਪਣੇ ਮਰਜ਼ੀ ਦੇ ਰਾਹ 'ਤੇ ਖੁਸ਼ੀ ਨਾਲ ਚੱਲ ਪੈਂਦਾ ਹੈ। ਸਾਡੀ ਪੇਸ਼ਕਸ਼ ਵੀ ਇਹੀ ਸਤਰਾਂ ਨੂੰ ਬਿਆਨ ਕਰਦੀ ਹੈ, ਇੱਕ ਬਜ਼ੁਰਗ ਦੀ ਕਹਾਣੀ ਦੇ ਰਾਹੀਂ।

    ਤਸਵੀਰਾਂ 'ਚ ਜਿਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਸਤਵੰਤ ਸਿੰਘ ਹੈ। ਸਤਵੰਤ ਸਿੰਘ ਉਮਰ ਵਜੋਂ 71 ਸਾਲ ਦੇ ਹਨ ਪਰ ਇਸ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹ ਰੋਜ਼ਾਨਾ ਕਈ ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਲੋਕਾਂ ਤੱਕ ਹੱਥੀ ਬਣਾਇਆ ਬਦਾਮਾਂ ਦਾ ਸ਼ਰਬਤ ਪਹੁੰਚਾਉਂਦੇ ਹਨ। ਬਦਾਮਾਂ ਦੇ ਸ਼ਰਬਤ ਨੂੰ ਕਈ ਲੋਕ ਸ਼ਰਦਾਈ ਵੀ ਆਖਦੇ ਹਨ।

    ਗੱਲਬਾਤ ਕਰਦਿਆਂ ਸਤਵੰਤ ਸਿੰਘ ਨੇ ਦੱਸਿਆ ਕਿ ਮੈਨੂੰ ਕੋਈ ਮਜਬੂਰੀ ਨਹੀਂ ਹੈ ,ਮੈਂ ਇਸ ਕੰਮ ਨੂੰ ਸ਼ੌਕ ਵਜੋਂ ਕਰਦਾ ਹੈ । ਉਨ੍ਹਾਂ ਦੱਸਿਆ ਕਿ ਮੇਰੀ ਇਹੀ ਸੋਚ ਹੈ ਕਿ ਲੋਕਾਂ ਤੱਕ ਸਾਫ ਅਤੇ ਸੁਥਰੀ ਚੀਜ਼ ਪਹੁੰਚਾਈ ਜਾਵੇ ਤਾਂ ਜੋ ਉਹ ਜ਼ਿਦਗੀ ਦੇ ਵਿੱਚ ਤੰਦਰੁਸਤ ਰਹਿ ਸਕਣ । ਉਨ੍ਹਾਂ ਦੱਸਿਆ ਕਿ ਇਸ ਸ਼ਰਬਤ ਦੀ ਕੀਮਤ ਸਿਰਫ 20 ਰੁਪਏ ਹੈ ਜਿਸ ਨੂੰ ਉਹ ਰੋਜ਼ ਆਪਣੇ ਸਾਈਕਲ ਦੀ ਮਦਦ ਨਾਲ ਗਲੀ-ਗਲੀ , ਬਾਜ਼ਰ-ਬਾਜ਼ਾਰ ਜਾ ਕੇ ਵੇਚਦੇ ਹਨ। ਤੁਹਾਨੂੰ ਦੱਸਦਈਏ ਕਿ ਬਜ਼ੁਰਗ ਅਵਸਥਾ 'ਚ ਹੋਣ ਨਾਲ ਸਤਵੰਤ ਸਿੰਘ ਗੋਡਿਆਂ ਦੀ ਬਿਮਾਰੀ ਤੋਂ ਵੀ ਜੂਝ ਰਹੇ ਹਨ ਪਰ ਉਨ੍ਹਾਂ ਦੇ ਮਨ ਵਿੱਚ ਕੰਮ ਪ੍ਰਤੀ ਜੋ ਜਨੂੰਨ ਹੈ , ਉਹ ਅੱਜ ਵੀ ਸਤਵੰਤ ਸਿੰਘ ਨੂੰ ਜੀਵਨ ਵਿੱਚ ਹੌਂਸਲਾ ਦਿੰਦਾ ਹੈ।

    Published by:rupinderkaursab
    First published:

    Tags: AAP, AAP Punjab, Amritsar, Punjab