Home /punjab /

ਇਸ ਸ਼ਖਸ ਨੇ ਵੱਖਰੇ ਢੰਗ ਦੇ ਨਾਲ ਕੀਤੀ ਕੁਦਰਤ ਦੀ ਰਾਖੀ, ਜਾਣੋ ਇਸ ਦੀ ਕਹਾਣੀ

ਇਸ ਸ਼ਖਸ ਨੇ ਵੱਖਰੇ ਢੰਗ ਦੇ ਨਾਲ ਕੀਤੀ ਕੁਦਰਤ ਦੀ ਰਾਖੀ, ਜਾਣੋ ਇਸ ਦੀ ਕਹਾਣੀ

ਇਸ

ਇਸ ਸ਼ਖਸ਼ ਨੇ ਵੱਖਰੇ ਢੰਗ ਦੇ ਨਾਲ ਕੀਤੀ ਕੁਦਰਤ ਦੀ ਰਾਖੀ, ਜਾਣੋ ਇਸ ਦੀ ਕਹਾਣੀ

ਪੇੜ ਪੌਦੇ ਕੁਦਰਤ ਦੇ ਇੱਕ ਅਜਿਹੇ ਤੋਹਫੇ ਹਨ, ਜੋ ਸਾਨੂੰ ਬੇਅੰਤ ਫਾਇਦੇ ਦਿੰਦੇ ਹਨ ਅਤੇ ਜਿਸ ਦਾ ਉਦਾਰ ਅਸੀਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ । ਅਕਸਰ ਅਸੀਂ ਕਹਿੰਦੇ ਹਾਂ ਕਿ ਰੁੱਖ ਲਗਾਓ ਅਤੇ ਦੁਨੀਆਂ ਬਚਾਓ ਪਰ ਗੁਰੂ ਨਗਰੀ ਦੀ ਇਹ ਪੇਸ਼ਕਸ਼ ਦਰਸਾਉਂਦੀ ਹੈ ਕਿ ਕਿਵੇਂ ਇਸ 26 ਸਾਲਾਂ ਨੌਜਵਾਨ ਨੇ ਇਕ ਉਪਰਾਲਾ ਸ਼ੁਰੂ ਕੀਤਾ ਜਿਸ ਤਹਿਤ ਉਹ ਬ?

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ- ਪੇੜ ਪੌਦੇ ਕੁਦਰਤ ਦੇ ਇੱਕ ਅਜਿਹੇ ਤੋਹਫੇ ਹਨ, ਜੋ ਸਾਨੂੰ ਬੇਅੰਤ ਫਾਇਦੇ ਦਿੰਦੇ ਹਨ ਅਤੇ ਜਿਸ ਦਾ ਉਦਾਰ ਅਸੀਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ । ਅਕਸਰ ਅਸੀਂ ਕਹਿੰਦੇ ਹਾਂ ਕਿ ਰੁੱਖ ਲਗਾਓ ਅਤੇ ਦੁਨੀਆਂ ਬਚਾਓ ਪਰ ਗੁਰੂ ਨਗਰੀ ਦੀ ਇਹ ਪੇਸ਼ਕਸ਼ ਦਰਸਾਉਂਦੀ ਹੈ ਕਿ ਕਿਵੇਂ ਇਸ 26 ਸਾਲਾਂ ਨੌਜਵਾਨ ਨੇ ਇਕ ਉਪਰਾਲਾ ਸ਼ੁਰੂ ਕੀਤਾ ਜਿਸ ਤਹਿਤ ਉਹ ਬੀਤੇ 6 ਸਾਲਾਂ ਤੋਂ ਕੁਦਰਤ ਦੀ ਰਾਖੀ ਕਰਦੇ ਆ ਰਹੇ ਹਨ ।

    ਤਸਵੀਰਾਂ 'ਚ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਸੁੰਦਰਮ ਤਿਵਾਰੀ ਹੈ । ਸੁੰਦਰਮ ਤਿਵਾਰੀ ਪ੍ਰਤਾਪਗੜ, ਉੱਤਰ ਪ੍ਰਦੇਸ਼ ਦੇ ਵਾਸੀ ਹਨ ਅਤੇ 21 ਸਾਲ ਦੀ ਉਮਰ 'ਚ ਸੁੰਦਰਮ ਦੇ ਮਨ ਵਿੱਚ ਅਜਿਹਾ ਜਨੂੰਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜੀਵਨ ਕੁਦਰਤ ਦੇ ਹੀ ਲੇਖੇ ਲਗਾ ਦਿੱਤਾ ।

    ਮੌਜੂਦਾ ਸਮੇਂ 'ਚ ਸੁੰਦਰਮ ਸਾਈਕਲ 'ਤੇ 6 ਸੂਬਿਆਂ ਦੀ ਯਾਤਰਾ ਕਰ ਚੁੱਕੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 1,30,000 ਤੋਂ ਵੀ ਵੱਧ ਪੇੜ ਪੌਦੇ ਲਗਾਏ । ਉਨ੍ਹਾਂ ਕਿਹਾ ਕਿ ਮੇਰੀ ਸੋਚ ਇਹੀ ਹੈ ਕਿ ਵਾਤਾਵਰਨ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਹਰਿਆ-ਭਰਿਆ ਸੰਸਾਰ ਬਣਾਇਆ ਜਾਵੇ ।

    Published by:Ashish Sharma
    First published: