ਅੰਮ੍ਰਿਤਸਰ ਰੇਲ ਹਾਦਸੇ ਲਈ ਰੇਲ ਕਰਾਸਿੰਗ ਦੇ ਗੇਟਮੈਨ ਤੇ ਪ੍ਰਬੰਧਕ ਜ਼ਿੰਮੇਵਾਰ, ਸਖਤ ਕਾਰਵਾਈ ਦੇ ਹੁਕਮ

Gurwinder Singh
Updated: December 6, 2018, 9:50 PM IST
ਅੰਮ੍ਰਿਤਸਰ ਰੇਲ ਹਾਦਸੇ ਲਈ ਰੇਲ ਕਰਾਸਿੰਗ ਦੇ ਗੇਟਮੈਨ ਤੇ ਪ੍ਰਬੰਧਕ ਜ਼ਿੰਮੇਵਾਰ, ਸਖਤ ਕਾਰਵਾਈ ਦੇ ਹੁਕਮ
Gurwinder Singh
Updated: December 6, 2018, 9:50 PM IST
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਵਿੱਚ ਜ਼ਿੰਮੇਵਾਰ ਠਹਿਰਾਏ ਗਏ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੈਜਿਸਟ੍ਰੇਟ ਜਾਂਚ ਵਿੱਚ ਇਸ ਮੰਦਭਾਗੇ ਹਾਦਸੇ ਲਈ ਹੋਈਆਂ ਉਕਾਈਆਂ ਅਤੇ ਅਣਗਹਿਲੀਆਂ ਦੇ ਵੱਖ-ਵੱਖ ਕਾਰਨਾਂ ਲਈ ਜੌੜਾ ਫਾਟਕ ਵਿਖੇ ਰੇਲਵੇ ਕਰਾਸਿੰਗ ਦੇ ਗੇਟਮੈਨ ਅਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੁੱਖ ਮੰਤਰੀ ਦੇ ਹੁਕਮ 'ਤੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸਾਰਥਾ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਕੀਤੀ ਸੀ। ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ ਵਿੱਚ 61 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

ਮੈਜਿਸਟ੍ਰੇਟੀ ਜਾਂਚ ਵਿੱਚ ਜਨਤਕ ਥਾਂ/ਸਰਕਾਰੀ ਜ਼ਮੀਨ 'ਤੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਨਿਯਮ ਅਤੇ ਨਿਗਰਾਨੀ ਦੇ ਪ੍ਰਸੰਗ ਵਿੱਚ ਭਿਆਨਕ ਸਥਿਤੀ ਦਾ ਖੁਲਾਸਾ ਕੀਤਾ ਗਿਆ ਹੈ। ਇਹ ਵੀ ਪਾਇਆ ਗਿਆ ਹੈ ਕਿ ਸਮਾਗਮ ਦੇ ਪ੍ਰਬੰਧ, ਨਿਯਮ ਅਤੇ ਨਿਗਰਾਨੀ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਡਿਊਟੀ ਵਿੱਚ ਕੁਤਾਹੀ ਸਮੇਤ ਘੋਰ ਲਾਪਰਵਾਹੀ ਹੋਈ ਹੈ। ਇਹ ਠੀਕ ਹੈ ਕਿ ਡਿਊਟੀ ਵਿੱਚ ਅਜਿਹੀ ਉਕਾਈ/ਲਾਪਰਵਾਹੀ ਪਹਿਲੀ ਵਾਰ ਨਹੀਂ ਹੋਈ ਪਰ ਇਹ ਰੇਲ ਮੁਲਾਜ਼ਮਾਂ ਵੱਲੋਂ ਕੀਤੀ ਵੱਡੀ ਭੁੱਲ ਅਤੇ ਇਸ ਨਾਲ ਵਾਪਰੇ ਹਾਦਸੇ ਨਾਲ ਜੁੜੀ ਹੋਈ ਹੈ। ਜਾਂਚ ਰਿਪੋਰਟ ਮੁਤਾਬਕ ਭਾਵੇਂ ਦਰਸ਼ਕਾਂ ਨੇ ਰੇਲ ਟਰੈਕ ਤੋਂ ਇਸ ਸਮਾਗਮ ਨੂੰ ਦੇਖਣ ਦੀ ਭੁੱਲ ਕੀਤੀ ਜਦਕਿ ਪ੍ਰਬੰਧਕਾਂ ਨੇ ਕਿਸੇ ਆਗਿਆ ਤੋਂ ਬਗੈਰ ਸੁਰੱਖਿਆ ਦੇ ਲਿਹਾਜ਼ ਤੋਂ ਲੋੜੀਂਦੇ ਕਦਮ ਚੁੱਕਣ ਤੋਂ ਬਿਨਾਂ ਇਹ ਸਮਾਗਮ ਕਰਵਾਇਆ। ਜਾਂਚ ਦੇ ਸਿੱਟੇ ਮੁਤਾਬਕ ਗੇਟ ਨੰਬਰ 27 ਦੇ ਜੌੜਾ ਫਾਟਕ ਦਾ ਗੇਟਮੈਨ ਅਮਿਤ ਸਿੰਘ ਨਾ ਸਿਰਫ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਿਹਾ ਸਗੋਂ ਬਚਾਅ ਤੇ ਸੁਰੱਖਿਆ ਦੇ ਲਿਹਾਜ਼ ਤੋਂ ਢੁਕਵੇਂ ਕਦਮ ਨਾ ਚੁੱਕ ਕੇ ਉਸ ਨੇ ਬਹੁਤ ਵੱਡੀ ਭੁੱਲ ਕੀਤੀ ਕਿਉਂ ਜੋ ਜੇਕਰ ਅਜਿਹਾ ਕੀਤਾ ਹੁੰਦਾ ਤਾਂ ਇਸ ਹਾਦਸੇ ਤੋਂ ਸੌਖਿਆਂ ਹੀ ਬਚਿਆ ਜਾ ਸਕਦਾ ਸੀ।

ਅਮਿਤ ਸਿੰਘ ਉਨ੍ਹਾਂ ਮੁੱਖ ਰੇਲ ਮੁਲਾਜ਼ਮਾਂ ਵਿੱਚੋਂ ਇਕ ਹੈ ਜਿਨ੍ਹਾਂ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ।
ਜਾਂਚ ਰਿਪੋਰਟ ਵਿੱਚ 26 ਨੰਬਰ ਗੇਟ ਦੇ ਗੇਟਮੈਨ ਨੂੰ ਵੀ ਉਸ ਦੀ ਨਾਕਾਮੀ ਲਈ ਕਸੂਰਵਾਰ ਠਹਿਰਾਇਆ ਹੈ। ਰਿਪੋਰਟ ਮੁਤਾਬਕ ਇਹ ਪ੍ਰਤੱਖ ਤੌਰ 'ਤੇ ਜ਼ਾਹਰ ਹੁੰਦਾ ਹੈ ਕਿ ਗੇਟ ਨੰਬਰ 26 ਦੇ ਰੇਲਵੇਜ਼ ਲੈਵਲ ਕਰਾਸਿੰਗ ਦਾ ਗੇਟਮੈਨ ਨਿਰਮਲ ਸਿੰਘ ਵੱਲੋਂ ਗੇਟ ਨੰਬਰ 27 ਦੇ ਜੌੜਾ ਫਾਟਕ ਦੇ ਗੇਟਮੈਨ ਨੂੰ ਦੇਰੀ ਨਾਲ ਸੂਚਿਤ ਕਰਨਾ ਉਸ ਦੀ ਡਿਊਟੀ ਪ੍ਰਤੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਸ ਨੂੰ ਸ਼ਾਮ 5.30 ਵਜੇ ਦੇ ਕਰੀਬ ਰੇਲ ਟਰੈਕਾਂ 'ਤੇ ਲੋਕਾਂ ਦੇ ਜੁੜਨ ਦਾ ਪਤਾ ਲੱਗ ਗਿਆ ਸੀ ਪਰ ਉਸ ਨੇ ਗੇਟ ਨੰਬਰ 27 ਦੇ ਗੇਟਮੈਨ ਅਮਿਤ ਸਿੰਘ ਨੂੰ ਸ਼ਾਮ 6.40-6.45 ਵਜੇ ਦੌਰਾਨ ਸੂਚਿਤ ਕੀਤਾ। ਉਸ ਨੇ ਸਬੰਧਤ ਸਟੇਸ਼ਨ ਮਾਸਟਰ ਨੂੰ ਵੀ ਨਹੀਂ ਦੱਸਿਆ ਅਤੇ ਉਥੋਂ ਗੁਜ਼ਰਨ ਵਾਲੀਆਂ ਗੱਡੀਆਂ ਨੂੰ ਸਹੀ ਸਿਗਨਲ ਦੇਣਾ ਜਾਰੀ ਰੱਖਿਆ। ਇਸ ਕਰਕੇ ਉਹ ਵੀ ਇਹ ਭਾਰੀ ਭੁੱਲ ਲਈ ਜ਼ਿੰਮੇਵਾਰ ਹੈ। ਜਾਂਚ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਜੋ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸੀ, ਦੀ ਇਹ ਸਮਾਗਮ ਕਰਵਾਉਣ ਵਿੱਚ ਕੋਈ ਭੂਮਿਕਾ ਨਹੀਂ ਸੀ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ