ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਬਾਗਬਾਨੀ ਵਿਭਾਗ ਅੰਮ੍ਰਿਤਸਰ ਦੇ ਪੀਅਰ ਅਸਟੇਟ ਵੱਲੋ ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਇੱਕ ਟਰੇਨਿੰਗ ਲਗਾਈ ਗਈ ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋ ਪੀਅਰ ਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀਵਿਧੀਆ ਅਤੇ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਜਸਪਾਲ ਸਿੰਘ ਢਿੱਲੋ ਵੱਲੋਂ ਨਾਖ ਦੀ ਮੌਜੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਪੀਅਰ ਅਸਟੇਟ ਦੀ ਮਸ਼ੀਨਰੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਪੀਅਰ ਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਣਿਆ ਜਾਵੇ।
ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਵੱਲੋਂ ਨਾਖ ਦੇ ਬਾਗ ਦੀ ਵਿਉਂਤਬੰਦੀ ਅਤੇ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ. ਪਰਮਪਾਲ ਸਿੰਘ ਨੇ ਨਾਖ ਦੇ ਬੂਟਿਆਂ ਦੀ ਕਾਂਟਛਾਂਟ ਅਤੇ ਬਹੁਤ ਹੀ ਜ਼ਰੂਰੀ ਨੁਕਤਿਆਂ ਬਾਰੇ ਦੱਸਿਆ। ਡਾ: ਨਵਪ੍ਰੇਮ ਸਿੰਘ ਨੇ ਨਾਖ ਦੇ ਕੀੜੇ ਮਕੌੜਿਆਂ ਅਤੇ ਬੀਮਾਰੀਆਂ ਦੀ ਪਹਿਚਾਣ, ਉਹਨਾਂ ਦੇ ਨੁਕਸਾਨ, ਰੋਕਥਾਮ ਅਤੇ ਮੰਡੀਕਰਨ ਬਾਰੇ ਜਾਣਕਾਰੀ ਵੀ ਦਿੱਤੀ। ਜਿਮੀਦਾਰਾਂ ਵੱਲੋ ਕਾਫੀ ਸਵਾਲ ਕੀਤੇ ਗਏ ਜਿਸ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਗਿਆ।
ਇਸ ਮੌਕੇ ਸੁਖਵਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਮੇਜਰ ਮਨਮੋਹਨ ਸਿੰਘ, ਗੁਰਬੀਰ ਸਿੰਘ,ਡਾ. ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਭੁਸੇ, ਗੁਰਪ੍ਰਤਾਪ ਸਿੰਘ, ਜਤਿੰਦਰ ਸਿੰਘ ਪਨੂੰ ਆਦਿ ਬਾਗਬਾਨ ਹਾਜ਼ਰ ਸਨ। ਜਤਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋ ਮਾਹਿਰਾਂ ਅਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Amritsar, Fruits, Organic farming, Punjab, Punjab farmers