ਨਿਤਿਸ਼ ਸਭਰਵਾਲ / ਸਿਮਰਨਪ੍ਰੀਤ ਸਿੰਘ, ਅੰਮ੍ਰਿਤਸਰ:
ਆਗਾਮੀ ਆਉਣ ਵਾਲੀ 4 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਹੈ ਜੋ ਕਿ ਸਮੁਚੇ ਦੇਸ਼ ਦੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਲੋਕ ਇਸ ਦਿਨ ਇੱਕ-ਦੂਜੇ ਨੂੰ ਵੱਖ ਵੱਖ ਤੋਹਫੇ ਵੰਡਦੇ ਹਨ ਅਤੇ ਆਪਣੀ ਖੁਸ਼ੀ ਵੀ ਜ਼ਾਹਰ ਕਰਦੇ ਹਨ । ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੇ ਬਾਜ਼ਾਰਾਂ ਵਿਚ ਮੁੜ ਰੌਣਕਾਂ ਲੱਗ ਗਈਆਂ ਹਨ। ਦੀਵਾਲੀ ਦੇ ਤਿਉਹਾਰ ਸੰਬੰਧੀ ਕਾਰੀਗਰਾਂ ਵੱਲੋਂ ਵੀ ਮਿੱਟੀ ਦੇ ਖਿਡੌਣੇ ,ਦੀਪਕ , ਮੂਰਤੀਆਂ ਆਦਿ ਤਿਆਰ ਕੀਤੀਆਂ ਜਾ ਰਹੀਆਂ ਹਨ ।
ਹਾਲਾਂਕਿ ਇਹ ਦੀਵਾਲੀ ਦਾ ਤਿਉਹਾਰ ਖ਼ੁਸ਼ੀਆਂ ਦਾ ਤਿਉਹਾਰ ਹੈ ਪਰ ਇੰਨੀ ਮਿਹਨਤ ਨਾਲ ਮਿੱਟੀ ਦੀ ਬਣਾਈਆਂ ਚੀਜ਼ਾਂ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਚਿਹਰਿਆਂ ਉੱਤੇ ਉਦਾਸੀ ਛਾਈ ਹੋਈ ਹੈ । ਇਸ ਦਾ ਮੁੱਖ ਕਾਰਨ ਇਹੀ ਹੈ ਕਿ ਲੋਕ ਅਕਸਰ ਚਾਈਨੀਜ਼ ਚੀਜ਼ਾਂ ਦੀ ਖਰੀਦਾਰੀ ਕਰਦੇ ਹਨ, ਜਿਸ ਨਾਲ ਇਨ੍ਹਾਂ ਮਾਸੂਮਾਂ ਦੇ ਕੰਮ-ਕਾਜ 'ਤੇ ਮਾੜਾ ਅਸਰ ਪੈਂਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Diwali 2021, Diyas, Light, POOR, Punjab