Home /punjab /

Amritsar: ਰਾਜ ਟੀ ਸਟਾਲ `ਤੇ ਆਓ, ਚਾਹ ਦੇ ਨਾਲ ਪੁਰਾਣੇ ਗੀਤਾਂ ਦਾ ਆਨੰਦ ਉਠਾਓ

Amritsar: ਰਾਜ ਟੀ ਸਟਾਲ `ਤੇ ਆਓ, ਚਾਹ ਦੇ ਨਾਲ ਪੁਰਾਣੇ ਗੀਤਾਂ ਦਾ ਆਨੰਦ ਉਠਾਓ

ਚਾਹ

ਚਾਹ ਦੇ ਕੱਪ ਨਾਲ ਇਹ ਬੇਸ਼ਕੀਮਤੀ ਚੀਜ਼ ਫ੍ਰੀ 

ਅਜਿਹੀ ਕਹਾਣੀ ਦੇ ਨਾਲ ਤੁਹਾਨੂੰ ਅੱਜ ਰੂ-ਬ-ਰੂ ਕਰਾਵਾਂਗੇ । ਤਸਵੀਰਾਂ ਦੇ ਵਿੱਚ ਜਿਸ ਸ਼ਖ਼ਸ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਤਿਲਕ ਰਾਜ ਹੈ ।74 ਸਾਲਾਂ ਤਿਲਕ ਰਾਜ ਚਾਹ ਬਣਾਉਣ ਦਾ ਕੰਮ ਕਰਦੇ ਹਨ । ਚਾਹ ਦੀ ਪਿਆਲੀ ਦੇ ਨਾਲ-ਨਾਲ ਇਹ ਲੋਕਾਂ ਨੂੰ ਪੁਰਾਣੇ ਗਾਣਿਆਂ ਦੇ ਦੌਰ ਵਿੱਚ ਵੀ ਲੈ ਜਾਂਦੇ ਹਨ । 

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸਾਡੇ ਆਲੇ ਦੁਆਲੇ ਵਿਰਸੇ ਦੀਆਂ ਕਈ ਪੁਰਾਤਨ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਦੀ ਛਾਪ ਮਜੂਦਾ ਸਮੇਂ ਵਿੱਚ ਅਲੋਪ ਹੁੰਦੀਆਂ ਜਾ ਰਹੀਆਂ ਹਨ। ਜਿਵੇਂ ਗੱਲ ਕਰੀਏ ਪੁਰਾਤਨ ਸਮੇਂ ਦੇ ਸੰਗੀਤ ਦੀ ਤਾਂ ਉਸ ਵੇਲੇ ਲੋਕ ਗੀਤ ਗਾਏ ਜਾਂਦੇ ਸਨ ਜਿਹਨਾਂ ਨੂੰ ਲੋਕ ਅਕਸਰ ਹੀ ਡੈੱਕਾਂ 'ਚ ਕੈਸਟਾਂ ਦੀ ਵਰਤੋਂ ਨਾਲ ਸੁਣਦੇ ਸਨ।

  ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਡੈੱਕ ਅਲੋਪ ਹੁੰਦੇ ਦਿਖਾਈ ਦੇ ਰਹੇ ਹਨ । ਪੁਰਾਣੇ ਸੰਗੀਤਕਾਰਾਂ ਦੇ ਵੱਲੋਂ ਅਕਸਰ ਬਣਾਏ ਗਏ ਗਾਣੇ ਲੋਕ ਵਿਹਲੇ ਸਮੇਂ ਦੇ ਡੈੱਕਾਂ ਦੇ ਰਾਹੀਂ ਸੁਣਦੇ ਸਨ ਪਰ ਬਦਲਦੇ ਯੁੱਗ ਨੇ ਅਤੇ ਤਕਨੀਕ ਨੇ ਇਸ ਕੰਮ ਉਤੇ ਅਜਿਹੀ ਮਾਰ ਮਾਰੀ ਕੇ ਕੀ ਇਹ ਮੌਜੂਦਾ ਸਮੇਂ ਤੋਂ ਵਿਛੜ ਗਏ ।

  ਅਜਿਹੀ ਕਹਾਣੀ ਦੇ ਨਾਲ ਤੁਹਾਨੂੰ ਅੱਜ ਰੂ-ਬ-ਰੂ ਕਰਾਵਾਂਗੇ । ਤਸਵੀਰਾਂ ਦੇ ਵਿੱਚ ਜਿਸ ਸ਼ਖ਼ਸ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਦਾ ਨਾਮ ਤਿਲਕ ਰਾਜ ਹੈ । 74 ਸਾਲਾਂ ਤਿਲਕ ਰਾਜ ਚਾਹ ਬਣਾਉਣ ਦਾ ਕੰਮ ਕਰਦੇ ਹਨ । ਚਾਹ ਦੀ ਪਿਆਲੀ ਦੇ ਨਾਲ-ਨਾਲ ਇਹ ਲੋਕਾਂ ਨੂੰ ਪੁਰਾਣੇ ਗਾਣਿਆਂ ਦੇ ਦੌਰ ਵਿੱਚ ਵੀ ਲੈ ਜਾਂਦੇ ਹਨ । ਤਿਲਕ ਰਾਜ ਜੀ ਵੱਲੋਂ ਦੁਕਾਨ ਵਿਖੇ ਇੱਕ ਸਪੀਕਰ ਰੱਖਿਆ ਗਿਆ ਹੈ ਜਿਸ ਵਿੱਚ ਉਹ ਅਕਸਰ ਪੁਰਾਣੇ ਗਾਣੇ ਸੁਣਦੇ ਹਨ ਅਤੇ ਜੋ ਕਿ ਦੁਕਾਨ 'ਤੇ ਆਏ ਗ੍ਰਾਹਕਾਂ ਦੇ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ।

  ਤਿਲਕ ਰਾਜ ਜੀ ਨੂੰ ਪੁਰਾਣੇ ਸਮੇਂ ਦੇ ਗਾਣਿਆਂ ਦੀ ਮੁਕੰਮਲ ਜਾਣਕਾਰੀ ਹੈ ਚਾਹੇ ਉਹ ਕਿਸੇ ਗਾਣੇ ਦਾ ਨਿਰਦੇਸ਼ਕ ,ਅਦਾਕਾਰ ਜਾਂ ਸੰਗੀਤਕਾਰ ਕਿਉਂ ਨਾ ਹੋਵੇ । ਗੱਲਬਾਤ ਕਰਦਿਆਂ ਵਿਕਰੇਤਾ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਪਨ ਤੋਂ ਹੀ ਪੁਰਾਣੇ ਗਾਣਿਆ ਦਾ ਸ਼ੌਂਕ ਸੀ ਅਤੇ ਉਸੇ ਸ਼ੌਂਕ ਨੂੰ ਜਾਰੀ ਰੱਖਦੇ ਹੋਏ ਉਹ ਪੁਰਾਣੇ ਗਾਣਿਆ ਦਾ ਅਨੰਦ ਮਾਣਦੇ ਹਨ । ਉਨ੍ਹਾਂ ਕਿਹਾ ਕਿ ਅੱਜ ਦੇ ਗਾਣਿਆਂ ਦੇ ਵਿੱਚ ਉਹ ਪੁਰਾਣੇ ਗਾਣਿਆਂ ਵਰਗੀ ਗੱਲ ਨਹੀਂ।
  Published by:Amelia Punjabi
  First published:

  Tags: Amritsar, Bollywood, Lata Mangeshkar, Punjab, Rafi, Song, Tea

  ਅਗਲੀ ਖਬਰ