Home /punjab /

ਅੰਤਰਰਾਸ਼ਟਰੀ ਯੋਗਾ ਦਿਵਸ ਤਹਿਤ ਲੱਗਿਆ ਯੋਗਾ ਦਾ ਕੈਂਪ

ਅੰਤਰਰਾਸ਼ਟਰੀ ਯੋਗਾ ਦਿਵਸ ਤਹਿਤ ਲੱਗਿਆ ਯੋਗਾ ਦਾ ਕੈਂਪ

ਅੰਤਰਰਾਸ਼ਟਰੀ

ਅੰਤਰਰਾਸ਼ਟਰੀ ਯੋਗਾ ਦਿਵਸ ਤਹਿਤ ਲੱਗਿਆ ਯੋਗਾ ਦਾ ਕੈਂਪ

ਇਸ ਸਾਲ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਯੋਗਾ ਦੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਛੇਹਰਟਾ ਰੋਡ 'ਤੇ ਸਥਿਤ ਟੈਕਸਟਾਈਲ ਕਾਲਜ ਵਿਖੇ ਯੋਗਾ ਦਾ ਕੈਂਪ ਲਗਾਇਆ ਗਿਆ। ਯੋਗਾ ਕੈਂਪ ਸਵੇਰੇ 5 ਵਜੇ ਤੋਂ 7 ਵਜੇ ਤੱਕ ਲਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ- 21 ਜੂਨ ਨੂੰ ਵਿਸ਼ਵ ਪੱਧਰ 'ਤੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਦੇ ਮਨਾਂ ਵਿੱਚ ਯੋਗਾ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੁੰਦਾ ਹੈ।

  ਇਸ ਸਾਲ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਯੋਗਾ ਦੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਛੇਹਰਟਾ ਰੋਡ 'ਤੇ ਸਥਿਤ ਟੈਕਸਟਾਈਲ ਕਾਲਜ ਵਿਖੇ ਯੋਗਾ ਦਾ ਕੈਂਪ ਲਗਾਇਆ ਗਿਆ। ਯੋਗਾ ਕੈਂਪ ਸਵੇਰੇ 5 ਵਜੇ ਤੋਂ 7 ਵਜੇ ਤੱਕ ਲਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।

  ਇਸ ਦੌਰਾਨ ਡਿਪਟੀ ਡਰੈਕਟਰ ਸੰਜੇ ਚਾਰਕ ਨੇ ਸ਼ਹਿਰ ਵਾਸੀਆਂ ਨੂੰ ਯੋਗਾ ਦੇ ਗੁਣ ਦੱਸੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਯੋਗਾ ਹੀ ਇੱਕ ਅਜਿਹਾ ਰਾਹ ਹੈ ਜਿਸ ਨੂੰ ਅਪਣਾਉਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਜ਼ਰੂਰੀ ਹੈ ।

  First published: