ਫ਼ਤਹਿਗੜ੍ਹ ਸਾਹਿਬ: ਕੌਮੀ ਰਾਜ ਮਾਰਗ ਉਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ ਸਾਢੇ 1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਗਏ ਸਨ।
ਹਾਦਸੇ ਦਾ ਸ਼ਿਕਾਰ ਹੋ ਕੇ ਪਲਟੇ ਟਰੱਕ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪਿੰਡ ਰਾਜਿੰਦਰਗੜ੍ਹ ਨੇੜੇ ਵਾਪਰੇ ਇਸ ਹਾਦਸੇ ਦੌਰਾਨ ਡਰਾਈਵਰ ਜ਼ਖ਼ਮੀ ਹੋ ਗਿਆ ਜਿਸ ਦਾ ਫ਼ਾਇਦਾ ਚੁੱਕਦਿਆਂ ਲੋਕਾਂ ਨੇ ਉਥੋਂ ਸਾਢੇ 1200 ਤੋਂ ਵੱਧ ਪੇਟੀਆਂ ਚੁੱਕ ਲਈਆਂ ਗਈਆਂ ਸਨ।
ਜ਼ਖ਼ਮੀ ਹਾਲਤ ਵਿਚ ਟਰੱਕ ਡਰਾਈਵਰ ਉਥੇ ਬੈਠਾ ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕਰਦਾ ਰਿਹਾ ਪਰ ਉਸ ਦੀ ਕੋਈ ਗੱਲ ਨਹੀਂ ਸੁਣਦਾ, ਬੱਸ ਪੇਟੀਆਂ ਚੁੱਕ-ਚੁੱਕ ਘਰ ਨੂੰ ਲੈ ਗਏ। ਇਸ ਦੀ ਸੋਸ਼ਲ ਮੀਡੀਆ ਉਤੇ ਕਾਫੀ ਅਲੋਚਨਾ ਹੋਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Crime news