Home /News /punjab /

ਪਤੀ ਦੀ ਮੌਤ ਪਿੱਛੋਂ ਈ-ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਹੀ ਮਹਿਲਾ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ

ਪਤੀ ਦੀ ਮੌਤ ਪਿੱਛੋਂ ਈ-ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਹੀ ਮਹਿਲਾ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ

ਪਤੀ ਦੀ ਮੌਤ ਪਿੱਛੋਂ ਈ-ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਹੀ ਮਹਿਲਾ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ (Twitter-Anand Mahindra)

ਪਤੀ ਦੀ ਮੌਤ ਪਿੱਛੋਂ ਈ-ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਹੀ ਮਹਿਲਾ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ (Twitter-Anand Mahindra)

ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵੀਟ ਕੀਤਾ, "ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ, ਉਹ ਇੱਕਲੀ ਰੋਟੀ ਕਮਾਉਣ ਵਾਲੀ ਹੈ। ਉਸ ਦਾ ਈ ਅਲਫਾ ਮਿੰਨੀ (ਮਹਿੰਦਰਾ ਦਾ ਆਲ-ਇਲੈਕਟ੍ਰਿਕ ਆਟੋਰਿਕਸ਼ਾ) ਉਸ ਦੀਆਂ ਧੀਆਂ ਦੇ ਪਾਲਣ-ਪੋਸ਼ਣ ਵਿਚ ਸਹਾਇਤਾ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹੁਣ ਕਾਲਜ ਵਿੱਚ ਹੈ।

ਹੋਰ ਪੜ੍ਹੋ ...
  • Share this:

ਪ੍ਰਸਿੱਧ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਅਕਸਰ ਆਪਣੇ ਲੱਖਾਂ ਟਵਿੱਟਰ ਫਾਲੋਅਰਜ਼ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਮੇਂ-ਸਮੇਂ 'ਤੇ ਉਹ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਲੋਕ ਪ੍ਰੇਰਨਾ ਲੈ ਸਕਦੇ ਹਨ।

ਤਾਜ਼ਾ ਮਾਮਲਾ ਉਨ੍ਹਾਂ ਵੱਲੋਂ 7 ਦਸੰਬਰ ਨੂੰ ਟਵਿੱਟਰ ਉਤੇ ਸ਼ੇਅਰ ਕੀਤੀ ਗਈ ਤਸਵੀਰ ਦਾ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ (Mahindra Group Chairman) ਨੇ ਪੰਜਾਬ ਦੀ ਪਰਮਜੀਤ ਕੌਰ ਨਾਂ ਦੀ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਈ-ਰਿਕਸ਼ਾ ਚਲਾ ਰਹੀ ਹੈ।

ਉਹ ਪੰਜਾਬ ਵਿੱਚ ਮਹਿੰਦਰਾ ਇਲੈਕਟ੍ਰਿਕ ਆਟੋ ਖਰੀਦਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।

NDTV ਦੀ ਇਕ ਰਿਪੋਰਟ ਦੇ ਅਨੁਸਾਰ, ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵੀਟ ਕੀਤਾ, "ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ, ਉਹ ਇੱਕਲੀ ਰੋਟੀ ਕਮਾਉਣ ਵਾਲੀ ਹੈ। ਉਸ ਦਾ ਈ ਅਲਫਾ ਮਿੰਨੀ (ਮਹਿੰਦਰਾ ਦਾ ਆਲ-ਇਲੈਕਟ੍ਰਿਕ ਆਟੋਰਿਕਸ਼ਾ) ਉਸ ਦੀਆਂ ਧੀਆਂ ਦੇ ਪਾਲਣ-ਪੋਸ਼ਣ ਵਿਚ ਸਹਾਇਤਾ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹੁਣ ਕਾਲਜ ਵਿੱਚ ਹੈ।

ਆਨੰਦ ਮਹਿੰਦਰਾ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਔਰਤ ਔਖੇ ਹਾਲਾਤ ਵਿੱਚ ਵੀ ਹਾਰ ਨਹੀਂ ਮੰਨਦੀ ਅਤੇ ਕਿਵੇਂ ਉਸ ਦਾ ਸਾਹਮਣਾ ਕਰਦੀ ਹੈ।

Published by:Gurwinder Singh
First published:

Tags: Anand mahindra, Viral news