ਵਿਆਹ ਤੋਂ ਪਰਤ ਰਹੇ ਨੌਜਵਾਨ ਦੀ ਕਾਰ ਨੂੰ ਲੱਗੀ ਅੱਗ, ਜਿੰਦਾ ਸੜਿਆ...

News18 Punjabi | News18 Punjab
Updated: January 27, 2020, 11:13 AM IST
share image
ਵਿਆਹ ਤੋਂ ਪਰਤ ਰਹੇ ਨੌਜਵਾਨ ਦੀ ਕਾਰ ਨੂੰ ਲੱਗੀ ਅੱਗ, ਜਿੰਦਾ ਸੜਿਆ...
ਵਿਆਹ ਤੋਂ ਪਰਤ ਰਹੇ ਨੌਜਵਾਨ ਦੀ ਕਾਰ ਨੂੰ ਲੱਗੀ ਅੱਗ, ਜਿੰਦਾ ਸੜਿਆ...

ਰੋਪੜ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਚਲਦੀ ਗੱਡੀ ਵਿੱਚ ਅੱਗ ਲੱਗਣ ਨਾਲ ਇਸ ਵਿੱਚ ਬੈਠਾ ਨੌਜਵਾਨ ਜਿਉਂਦਾ ਹੀ ਸੜ ਗਿਆ। ਮ੍ਰਿਤਕ ਵਿਆਹ ਦੇਖ ਕੇ ਵਾਪਸ ਪਰਤ ਰਿਹਾ ਸੀ।

  • Share this:
  • Facebook share img
  • Twitter share img
  • Linkedin share img
ਮਾਮਲਾ ਰੋਪੜ ਦੇ ਪਿੰਡ ਰੋਡੂਆਣਾ ਦਾ ਹੈ, ਜਿੱਥੇ ਇੱਕ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਅੱਗ ਨੇ ਗੱਡੀ ਨੇ ਇੰਨੀ ਤੇਜ਼ੀ ਨਾਲ ਲਪੇਟ ਵਿੱਚ ਲਿਆ ਕਿ ਗੱਡੀ ਵਿੱਚ ਬੈਠੇ ਨਰੇਸ਼ ਕੁਮਾਰ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਉਹ ਦੇ ਨਾਲ ਹੀ ਖ਼ਤਮ ਹੋ ਗਿਆ। ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਗੱਡੀ ਅੱਗ ਦੀ ਲਪੇਟ ਵਿੱਚ ਹੈ ਤੇ ਗੱਡੀ ਅੱਗ ਦਾ ਗੋਲਾ ਬਣ ਚੁੱਕੀ ਹੈ।

ਪ੍ਰਤਖਦਰਸ਼ੀਆਂ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਹੀ ਇੱਕ ਗੱਡੀ ਨੂੰ ਅੱਗ ਲੱਗ ਗਈ ਤੇ ਉਸ ਵਿੱਚ ਬੈਠੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨਰੇਸ਼ ਕੁਮਾਰ ਪਿੰਡ ਰਾਮਪੁਰ ਕਲਾਂ ਦਾ ਰਹਿਣ ਵਾਲਾ ਸੀ ਤੇ ਉਸ ਦੀ ਪਤਨੀ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੀ ਹੈ।

ਦੱਸ ਦੇਈਏ ਕਿ ਮ੍ਰਿਤਕ ਨਰੇਸ਼ ਕੁਮਾਰ ਬਾਰਾਤ ਨਾਲ ਪਿੰਡ ਨਲਹੋਟੀ ਗਿਆ ਸੀ ਤੇ ਵਾਪਸੀ ਵਿੱਚ ਰਾਤ ਨੂੰ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ ਪਰ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
First published: January 27, 2020
ਹੋਰ ਪੜ੍ਹੋ
ਅਗਲੀ ਖ਼ਬਰ