ਰਾਜਪੁਰਾ- ਆਂਗਣਵਾੜੀ ਵਰਕਰਾਂ ਨੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੰਗ ਪੱਤਰ ਦਿੱਤਾ

News18 Punjabi | News18 Punjab
Updated: June 11, 2021, 3:22 PM IST
share image
ਰਾਜਪੁਰਾ- ਆਂਗਣਵਾੜੀ ਵਰਕਰਾਂ ਨੇ ਰਾਜਪੁਰਾ  ਵਿਧਾਇਕ ਹਰਦਿਆਲ  ਸਿੰਘ ਕੰਬੋਜ ਨੂੰ ਮੰਗ ਪੱਤਰ ਦਿੱਤਾ
ਆਂਗਣਵਾੜੀ ਵਰਕਰਾਂ ਨੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੰਗ ਪੱਤਰ ਦਿੱਤਾ

ਰਾਜਪੁਰਾ- ਆਂਗਣਵਾੜੀ ਵਰਕਰਾਂ ਨੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੰਗ ਪੱਤਰ ਦਿਤਾ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਰਾਜਪੁਰਾ ਦੀ ਆਂਗਣਵਾੜੀ ਵਰਕਰਾਂ ਵਲੋਂ ਜਿਲਾ ਪ੍ਰਧਾਨ ਜਸਵਿੰਦਰ ਕੌਰ ਮਹਿਮਾਂ ਦੀ ਅਗਵਾਈ ਵਿਚ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਆਪਣੀ ਹੱਕੀ ਮੰਗਾਂ ਲਈ ਮੰਗ ਪੱਤਰ ਦਿਤਾ ਗਿਆ । ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀ ਟੂ ਵਲੋਂ ਪਿਛਲੇ ਲੰਭੇ ਸਮੇ ਤੋਂ ਲਗਾਤਾਰ ਸੰਗਰਸ਼ ਕੀਤਾ ਜਾ ਰਿਹਾ ਹੈ। ਪਿਛਲੇ 17 ਮਾਰਚ ਤੋਂ ਸਿਖ੍ਯ ਮੰਤਰੀ ਬਲਜਿੰਦਰ ਸਿੰਗਲਾ ਅਤੇ 14 ਅਪ੍ਰੈਲ ਨੂੰ ਵਿਭਾਗ ਮੰਤਰੀ ਅਰੁਣਾ ਚੌਧਰੀ ਦੇ ਘਰ ਅੱਗੇ ਆਪਣੀ ਹੱਕੀ ਮੰਗਾ ਲਈ ਮੋਰਚਾ ਚੱਲ ਰਿਹਾ ਹੈ । ਇਸ ਸੰਬੰਧੀ ਸਰਕਾਰ ਵਲੋਂ ਬਿਲਕੁਲ ਕੋਈ ਸਰ ਨਹੀਂ ਲਈ ਜਾ ਰਹੀ। ਜਿਸ ਕਰਕੇ ਆਂਗਣਵਾੜੀ ਵਰਕਰ ਹੈਲਪਰਾਂ ਨੇ ਆਪਣੇ ਰੋਸ ਸਥਾਨਕ ਵਿਧਾਇਕ ਦੇ ਦਵਾਰਾ ਸਰਕਾਰ ਤਕ ਪਹੁੰਚਣ ਦਾ ਉਪਰਾਲਾ ਕੀਤਾ ਹੈ ਜਿਸ ਤੇ ਰਾਜਪੁਰਾ ਦੇ ਵਿੱਦਿਅਕ ਨੂੰ ਆਪਣੀ ਹੱਕੀ ਮੰਗਾ ਲਈ ਮੰਗ ਪੱਤਰ ਦਿਤਾ ਹੈ।

ਜਸਵਿੰਦਰ ਕੌਰ ਮਹਿਮਾਂ ਪ੍ਰਧਾਨ ਜਿਲਾ ਪਟਿਆਲਾ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਵਾਧੇ ਕੀਤੇ ਸਨ ਕਿ ਤੁਹਾਡੀ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ ਪਰ ਸਰਕਾਰ ਵਲੋਂ ਕੋਈ ਵੀ ਆਪਣਾ ਵਾਧਾ ਪੂਰਾ ਨਹੀਂ ਕੀਤਾ ਗਿਆ ਹੈ ਇਸ ਲਈ ਸਾਡੇ ਆਂਗਣਵਾੜੀ ਵਰਕਰਾਂ ਵਲੋਂ ਲਗਾਤਾਰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦਿਤੇ ਜਾ ਰਹੇ ਹਨ ਪਰ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਜਿਸ ਕਰਕੇ ਸਾਨੂ ਪੰਜਾਬ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਹਰਦਿਆਲ ਸਿੰਘ ਕੰਬੋਜ ਵਿਧਾਇਕ ਰਾਜਪੁਰਾ ਨੇ ਦਸਿਆ ਕਿ ਆਂਗਣਵਾੜੀ ਵਰਕਰ ਦੀਆ ਹੱਕੀ ਮੰਗਾ ਲਈ ਸਾਨੂ ਮੰਗ ਪੱਤਰ ਦਿਤਾ ਗਿਆ ਹੈ ਅਤੇ ਇਸਨੂੰ ਜਲਦੀ ਹੀ ਸਰਕਾਰ ਤਕ ਭੇਜ ਦਿਤਾ ਜਾਵੇਗਾ।
Published by: Ramanpreet Kaur
First published: June 11, 2021, 3:22 PM IST
ਹੋਰ ਪੜ੍ਹੋ
ਅਗਲੀ ਖ਼ਬਰ