Home /News /punjab /

ਵਿਜੇ ਸਾਂਪਲਾ ਨੇ ਟਿਕਟ ਨਾ ਮਿਲਣ ਦੇ ਚੱਲਦਿਆਂ ਟਵੀਟਰ 'ਤੇ ਕੱਢੀ ਭੜਾਸ

ਵਿਜੇ ਸਾਂਪਲਾ ਨੇ ਟਿਕਟ ਨਾ ਮਿਲਣ ਦੇ ਚੱਲਦਿਆਂ ਟਵੀਟਰ 'ਤੇ ਕੱਢੀ ਭੜਾਸ

 • Share this:

  ਭਾਜਪਾ ਵੱਲੋਂ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਭਾਜਪਾ ਦੇ ਮੌਜੂਦਾ ਸਾਂਸਦ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਜਿੰਨਾ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਵਿਜੇ ਸਾਂਪਲਾ ਨੇ ਟਿਕਟ ਨਾ ਮਿਲਣ ਦੇ ਚੱਲਦਿਆਂ ਟਵੀਟ ਕਰ ਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਟਿਕਟ ਨਾ ਮਿਲਣ ਦਾ ਬਹੁਤ ਦੁੱਖ ਹੋਇਆ। ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਹੈ, ਉੱਥੇ ਹੀ ਵਿਜੇ ਸਾਂਪਲਾ ਨੇ ਟਵਿੱਟਰ ਤੋਂ ਆਪਣੇ ਨਾਂਅ ਅੱਗੇ ਲਿਖਿਆ ਚੌਕੀਦਾਰ ਸ਼ਬਦ ਵੀ ਹਟਾ ਦਿੱਤਾ।


  ਵਿਜੇ ਸਾਂਪਲਾ 2014 ਚ ਚੋਣ ਮੈਦਾਨ ਚ ਨਿੱਤਰੇ ਸਨ। 2014 ਦਾ ਚੋਣ ਮੈਦਾਨ ਫ਼ਤਿਹ ਕੀਤਾ ਸੀ। ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਮਾਤ ਦਿੱਤੀ ਸੀ ਤੇ 13,582 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਪਰ ਲੱਗਦਾ ਭਾਜਪਾ ਹਾਈਕਮਾਨ ਵਿਜੇ ਸਾਂਪਲਾ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ।


  ਜੇਕਰ ਟਿਕਟ ਲੈਣ ਚ ਕਾਮਯਾਬ ਹੋਣ ਵਾਲੇ ਸੋਮ ਪ੍ਰਕਾਸ਼ ਦੇ ਸਿਆਸੀ ਸਫ਼ਰ ਤੇ ਨਜ਼ਰ ਮਾਰੀ ਜਾਵੇ ਤਾਂ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ 2009 ਦੀ ਲੋਕ ਸਭਾ ਚੋਣ ਲੜ ਚੁੱਕੇ ਹਨ। ਪਰ 2009 ਚ ਹਾਰ ਜਾ ਸਾਹਮਣਾ ਕਰਨਾ ਪਿਆ। ਫਗਵਾੜਾ ਤੋਂ ਭਾਜਪਾ ਦੇ ਮੌਜੂਦਾ ਵਿਧਾਇਕ ਨੇ 2012 ਵਿੱਚ ਵੀ ਫਗਵਾੜਾ ਤੋਂ ਚੋਣ ਜਿੱਤ ਚੁੱਕੇ ਹਨ। ਆਈਏਐੱਸ ਅਫ਼ਸਰ ਰਹਿ ਚੁੱਕੇ ਜਲੰਧਰ ਵਿੱਚ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।


  ਉੱਥੇ ਹੀ ਜੇਕਰ ਚੰਡੀਗੜ੍ਹ ਸੀਟ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਕਿਰਨ ਖੇਰ ਤੇ ਮੁੜ ਭਰੋਸਾ ਜਤਾਉਂਦੇ ਹੋਏ ਚੋਣ ਮੈਦਾਨ ਵਿੱਚ ਉਤਾਰਿਆ ਹਾਲਾਂਕਿ ਪਹਿਲਾਂ ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਕਿਰਨ ਖੇਰ ਨੂੰ ਅੰਮ੍ਰਿਤਸਰ ਦੇ ਚੋਣ ਮੈਦਾਨ ਚ ਭੇਜਿਆ ਜਾ ਸਕਦਾ। ਪਰ ਹੁਣ ਸਾਰੀਆਂ ਸੰਭਾਵਨਾਵਾਂ ਤੇ ਵਿਸ਼ਰਾਮ ਲੱਗ ਗਿਆ। ਕਿਰਨ ਖੇਰ ਨੇ 2014 ਵਿੱਚ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 2014 ਵਿੱਚ ਚੰਡੀਗੜ੍ਹ ਦਾ ਸਿਆਸੀ ਮੈਦਾਨ ਫ਼ਤਿਹ ਕੀਤਾ ਸੀ। ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਮਾਤ ਦਿੱਤੀ ਸੀ। 69,642 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ।


  ਭਾਜਪਾ ਨੇ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਲੈ ਕੇ ਆਪਣੇ ਪੱਤੇ ਖ਼ੋਲ ਦਿੱਤੇ ਪਰ ਇਹ ਉਮੀਦਵਾਰ 2019 ਦਾ ਮੈਦਾਨ ਫ਼ਤਿਹ ਕਰਨ ਚ ਕਿੰਨੇ ਕੁ ਕਾਮਯਾਬ ਹੁੰਦੇ ਹਨ। ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਹੀ ਦੱਸਣਗੇ।

  First published:

  Tags: BJP, Lok Sabha Election 2019, Lok Sabha Polls 2019, Vijay Sampla