ਨਾਭਾ 'ਚ ਐਂਗਰੀਜੋਨ ਕੰਪਨੀ ਵੱਲੋਂ ਨਵੇਂ ਸੁਪਰ ਸੀਡਰ ਸ਼ੋਅਰੂਮ ਖੋਲ੍ਹਿਆ, ਗ੍ਰੇਟ ਖਲੀ ਨੇ ਕੀਤਾ ਉਦਘਾਟਨ

News18 Punjabi | News18 Punjab
Updated: September 16, 2020, 3:35 PM IST
share image
ਨਾਭਾ 'ਚ ਐਂਗਰੀਜੋਨ ਕੰਪਨੀ ਵੱਲੋਂ ਨਵੇਂ ਸੁਪਰ ਸੀਡਰ ਸ਼ੋਅਰੂਮ ਖੋਲ੍ਹਿਆ, ਗ੍ਰੇਟ ਖਲੀ ਨੇ ਕੀਤਾ ਉਦਘਾਟਨ
ਨਾਭਾ 'ਚ ਐਂਗਰੀਜੋਨ ਕੰਪਨੀ ਵੱਲੋਂ ਨਵੇਂ ਸੁਪਰ ਸੀਡਰ ਸ਼ੋਅਰੂਮ ਖੋਲ੍ਹਿਆ, ਗ੍ਰੇਟ ਖਲੀ ਨੇ ਕੀਤਾ ਉਦਘਾਟਨ

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ

ਨਾਭਾ: ਖੇਤੀਬਾੜੀ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਐਂਗਰੀਜੋਨ ਕੰਪਨੀ ਵੱਲੋਂ ਸੁਪਰ ਸੀਡਰ  ਸ਼ੋਅਰੂਮ ਨਾਭਾ ਵਿਖੇ ਖੋਲ੍ਹਿਆ ਗਿਆ, ਇਸ ਸ਼ੋਅਰੂਮ ਵਿੱਚ ਇੰਟਰਨੈਸ਼ਨਲ ਸਟਾਰ ਦਾ ਗ੍ਰੇਟ ਖਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵੇਂ ਸੁਪਰ ਸੀਡਰ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਇਸ ਮੌਕੇ ਐਗਰੀਜ਼ੋਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਇਹ ਸਿੱਧਾ ਕੰਪਨੀ ਵੱਲੋਂ ਸ਼ੋਅਰੂਮ ਖੋਲ੍ਹਿਆ ਗਿਆ ਹੈ ਅਤੇ ਇਸ ਦਾ ਰੇਟ ਬਹੁਤ ਹੀ ਵਾਜਿਬ ਰੱਖਿਆ ਗਿਆ ਹੈ। ਇਸ ਨਵੇਂ ਸ਼ੋਅਰੂਮ ਖੁੱਲ੍ਹਣ ਨਾਲ ਕਿਸਾਨ ਵੀ ਕਾਫ਼ੀ ਖੁਸ਼ ਵਿਖਾਈ ਦੇ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਵੀ ਇਸ ਸੁਪਰ ਸੀਡਰ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਤੇ ਐਗਰੀਜ਼ੋਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡਾ ਪ੍ਰੋਡੈਕਟ ਸਾਰਾ ਕੰਪਨੀ ਦੀ ਫੈਕਟਰੀ ਵਿੱਚ ਖ਼ੁਦ ਤਿਆਰ ਕੀਤਾ ਜਾਂਦਾ। ਇਹ ਸ਼ੋਅਰੂਮ ਕੰਪਨੀ ਦੇ ਵੱਲੋਂ ਹੀ ਖੋਲ੍ਹਿਆ ਗਿਆ ਹੈ। ਹੈਪੀ ਸੀਡਰ ਕੰਪਨੀ ਵੱਲੋਂ ਖੁਦ ਤਿਆਰ ਕੀਤੀ ਜਾਂਦੀ ਹੈ। ਕੋਈ ਵੀ ਚੀਜ਼ ਕਿਸੇ ਦੂਜੀ ਕੰਪਨੀ ਤੋਂ ਨਹੀਂ ਲਾਈ ਜਾਂਦੀ। ਸਾਡੇ ਪ੍ਰੋਡਕਟ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਤੇ ਵੀ ਸਬਸਿਡੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਵਿੱਚ ਮਦਦਗਾਰ ਹੋਣਗੇ। ਸਾਡਾ ਇੱਕੋ ਹੀ ਮਾਡਲ ਲਾਂਚ ਕੀਤਾ ਗਿਆ ਹੈ। ਇਸ ਬਰਾਂਡ ਨੂੰ ਅੱਜ ਇੰਟਰਨੈਸ਼ਨਲ ਸਟਾਰ ਦਾ ਗ੍ਰੇਟ ਖਲੀ ਵੱਲੋਂ ਪ੍ਰਮੋਟ ਕੀਤਾ ਗਿਆ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕੀ ਇਹ ਇੱਕ ਪੁਰਾਣੀ ਕੰਪਨੀ ਹੈ। ਪਹਿਲਾਂ ਵੀ ਪਾਰਸ ਬਣਾਉਂਦੀ ਸੀ ਤੇ ਹੁਣ ਇਹ ਹੈਪੀ ਸੀਡਰ ਅਤੇ ਰੋਟਾਟਵਿਟਰ ਨੂੰ ਲੈ ਕੇ ਆਈ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੇਗੀ ਅਤੇ ਕਿਸਾਨ ਆਰਡੀਨੈਂਸ ਤੇ ਬੋਲਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹੈ ਲੋਕਾਂ ਦੀ ਗਲਤ ਫਹਿਮੀ ਹੈ, ਅਸੀਂ  ਕੇਂਦਰ ਸਰਕਾਰ ਦੇ ਹੱਕ ਵਿੱਚ ਵੋਟ ਨਹੀਂ ਪਾ ਰਹੇ ਹਾਂ, ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇਗਾ ਹੋਰ ਪਾਰਟੀਆਂ ਨੂੰ ਵੀ ਇਸ ਆਰਡੀਨੈਂਸ ਦਾ ਵਿਰੋਧ ਕਰਨਾ ਚਾਹੀਦਾ ਹੈ।

ਇਸ ਮੌਕੇ ਕਿਸਾਨ ਨੇ ਕਿਹਾ ਕਿ ਇਸ ਹੈਪੀ ਸੀਡਰ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਨਾਲ ਤੇਲ ਦਾ ਵੀ ਘੱਟ ਖਰਚਾ ਕਿਸਾਨ ਤੇ ਪਵੇਗਾ।  ਇਸ ਮੌਕੇ ਇੰਟਰਨੈਸ਼ਨਲ ਸਟਾਰ ਦਾ ਗ੍ਰੇਟ ਖਲੀ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਇਹ ਹੈਪੀ ਸੀਡਰ ਬਣਾਇਆ ਹੈ ਬਹੁਤ ਹੀ ਤਾਕਤਵਾਰ ਹੈ ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ ਖਲੀ ਨੇ ਆਰਡੀਨੈੱਸ ਬਿੱਲ ਤੇ ਬੋਲਦੇ ਕਿਹਾ ਕਿ ਕੋਈ ਬਿੱਲ ਬਿਨਾਂ ਕਿਸਾਨਾਂ ਦੀ ਰਾਏ ਤੋਂ ਪਾਸ ਨਹੀਂ ਕਰਨਾ ਚਾਹੀਦਾ, ਖਲੀ ਨੇ ਹਾਲੀਵੁੱਡ ਤੇ ਬਾਲੀਵੁੱਡ ਤੇ ਵੀ ਕਈ ਗੱਲਾਂ ਕੀਤੀ।

ਜਿਸ ਵਿੱਚ ਉਨ੍ਹਾਂ ਨੇ ਸੁਸ਼ਾਂਤ ਰਾਜਪੂਤ ਦੀ ਮੌਤ ਤੇ ਸਿਆਸਤ ਨਾ ਕਰਨ ਦੀ ਵੀ ਗੱਲ ਕਹੀ। ਡਰੱਗਸ ਤੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਡਰੱਗਸ ਅਤੇ ਹੋਰ ਨਸ਼ੇ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਸਾਰੇ ਕਿਤੇ ਕੀਤਾ ਜਾਂਦਾ ਹੈ ਪਰ ਇਸ ਤੇ ਵੀ ਸਿਆਸਤ ਕਰਦੇ ਰਹਿੰਦੇ ਨੇ, ਸਭ ਤੋਂ ਪਹਿਲਾਂ ਲੀਡਰਾਂ ਤੇ ਮੰਤਰੀਆਂ ਦੇ ਟੈਸਟ ਹੁਣੇ ਚਾਹੀਦਾ ਹਨ ਕਿ ਉਹ ਕਿਹੜਾ ਕਿਹੜਾ ਨਸ਼ੇ ਦੀ ਵਰਤੋਂ ਕਰਦੇ ਹਨ। ਆਮ ਬੰਦੇ ਤੇ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕੀਤੀ ਜਾਂਦੀ ਤਾਂ ਸਿਰਫ ਸਿਆਸਤ ਕੀਤੀ ਜਾਂਦੀ ਹੈ।

ਨੌਜਵਾਨਾਂ ਨੂੰ ਨਸ਼ਾ ਛੱਡ ਕੇ ਗੇਮਜ਼ ਵੱਲ ਆਪਣਾ ਝੁਕਾਅ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾ ਸਕਾਂਗੇ। ਖਲੀ ਨੇ ਕਿਹਾ ਕਿ ਜਿੱਥੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਂਦੇ ਹਨ, ਉੱਥੇ ਹੀ ਸਰਕਾਰਾਂ ਨੂੰ ਖੇਡ ਸਟੇਡੀਅਮ ਵੀ ਖੋਲ੍ਹਣੇ ਚਾਹੀਦਾ ਹਨ। ਜਦੋਂ ਗ੍ਰੇਟ ਖਲੀ ਨੂੰ ਬਾਲੀਵੁੱਡ ਵਿੱਚ ਹੋਣ ਵਾਲੀਆਂ ਨਸ਼ੇ ਦੀਆਂ ਪਾਰਟੀਆਂ ਤੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਇਹ ਸਿਰਫ ਅਫਵਾਹਾਂ ਹਨ।
Published by: Sukhwinder Singh
First published: September 16, 2020, 3:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading