ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਹਰਿਆਵਲ ਭਰਪੂਰ ਬਣਾਉਣ ਇਕ ਹੋਰ ਉਪਰਾਲਾ

News18 Punjab
Updated: August 18, 2019, 1:21 PM IST
share image
ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਹਰਿਆਵਲ ਭਰਪੂਰ ਬਣਾਉਣ ਇਕ ਹੋਰ ਉਪਰਾਲਾ

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਵਿਚ ਵਧਦੇ ਹਵਾ ਪ੍ਰਦੂਸ਼ਣ, ਧੁੱਪ ਅਤੇ ਗਰਮੀ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਰਾਹਤ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ 2 ਏਕੜ ਦੇ ਪਲਾਜ਼ਾ ਵਿਖੇ ਸੁਗੰਧੀ ਭਰਪੂਰ ਅਤੇ ਠੰਢੀਆਂ ਛਾਵਾਂ ਦੇਣ ਵਾਲੇ ਬੂਟੇ ਲਾਏ ਗਏ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਨੂੰ ਕੁਦਰਤੀ ਅਤੇ ਹਰਿਆ ਭਰਿਆ ਸਵੱਛ ਵਾਤਾਵਰਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਵਿਖੇ ਵੇਖਣ ਨੂੰ ਮਿਲੇਗਾ।

ਇਨ੍ਹਾਂ ਦੀ ਠੰਢੀ ਛਾਂ ਸਦਕਾ ਗਰਮੀ ਤੋਂ ਰਾਹਤ ਮਿਲੇਗੀ ਅਤੇ ਸ਼ੁੱਧ, ਸਵੱਛ ਅਤੇ ਹਵਾਦਾਰ ਨਾਲ ਕੁਦਰਤੀ ਮਾਹੌਲ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਡਾ ਰੂਪ ਸਿੰਘ ਮੁੱਖ ਸਕੱਤਰ sgpc, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਡਾ.  ਬਲਵਿੰਦਰ ਸਿੰਘ ਲੱਖੇਵਾਲੀ ਅਤੇ ਕਾਹਨ ਸਿੰਘ ਪੰਨੂ ਉਚੇਚੇ ਤੌਰ ਉਤੇ ਮੌਜੂਦ ਰਹੇ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ