ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਨਾਂ ਦੇ ਕਿਸਾਨ ਨੇ ਸ਼ਾਮ 5.00 ਵਜੇ ਉਸ ਸਮੇਂ ਸਲਫਾਸ ਖਾ ਲਈ ਜਦੋਂ ਸਟੇਜ ਤੋਂ ਪ੍ਰੋਗਰਾਮ ਖਤਮ ਹੋਣ ਜਾ ਰਿਹਾ ਸੀ।
ਸਲਫਾਸ ਖਾਣ ਤੋਂ ਬਾਅਦ ਉਹ ਉੱਚੀ-ਉੱਚੀ ਬੋਲਦਾ ਹੋਇਆ ਸਟੇਜ ਦੇ ਸਾਹਮਣੇ ਆ ਗਿਆ ਤੇ ਡਿੱਗ ਗਿਆ। ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ, ਜਿਸ ਤੋਂ ਤੁਰਤ ਬਾਅਦ ਉਸ ਨੰ ਗੰਭੀਰ ਹਾਲਤ 'ਚ ਸੋਨੀਪਤ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਸ਼ਾਮ ਕਰੀਬ ਸਾਢੇ 7 ਵਜੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਿ੍ਤਕ ਦੀ ਕਿਸਾਨ ਦੀ ਪਹਿਚਾਣ ਪੰਜਾਬ ਦੇ ਅਮਰਿੰਦਰ ਸਿੰਘ (40) ਪੁੱਤਰ ਸੇਵਾ ਸਿੰਘ ਵਾਸੀ ਪਿੰਡ ਮਛਰਾਈ ਖੁਰਦ ਬਲਾਕ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer suicide, Farmers Protest, Kisan andolan