Home /News /punjab /

ਜੰਡਾ ਵਾਲਾ ਰੋਡ 'ਤੇ ਨਗਰ ਕੌਂਸਲ ਵਲੋਂ ਪਾਲਕੋ ਸਟਰੀਟ ਦੇ ਲਗਾਏ ਬੋਰਡ ਦੇ ਬਰਾਬਰ ਕਿਸੇ ਸ਼ਰਾਰਤੀ ਨੇ ਨਗਰ ਕੌਂਸਲ ਦੇ ਨਾਮ ਹੇਠ ਲਗਾਇਆ ਇੱਕ ਹੋਰ ਬੋਰਡ

ਜੰਡਾ ਵਾਲਾ ਰੋਡ 'ਤੇ ਨਗਰ ਕੌਂਸਲ ਵਲੋਂ ਪਾਲਕੋ ਸਟਰੀਟ ਦੇ ਲਗਾਏ ਬੋਰਡ ਦੇ ਬਰਾਬਰ ਕਿਸੇ ਸ਼ਰਾਰਤੀ ਨੇ ਨਗਰ ਕੌਂਸਲ ਦੇ ਨਾਮ ਹੇਠ ਲਗਾਇਆ ਇੱਕ ਹੋਰ ਬੋਰਡ

ਜੰਡਾ ਵਾਲਾ ਰੋਡ ਤੇ ਇੱਕੋ ਗਲੀ ਉਤੇ ਨਗਰ ਕੌਂਸਲ ਬਰਨਾਲਾ ਵਲੋਂ ਲਗਾਏ ਦੋ ਬੋਰਡਾਂ ਦਾ ਦ੍ਰਿਸ਼

ਜੰਡਾ ਵਾਲਾ ਰੋਡ ਤੇ ਇੱਕੋ ਗਲੀ ਉਤੇ ਨਗਰ ਕੌਂਸਲ ਬਰਨਾਲਾ ਵਲੋਂ ਲਗਾਏ ਦੋ ਬੋਰਡਾਂ ਦਾ ਦ੍ਰਿਸ਼

ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਨਹੀਂ ਦੂਜੇ ਬੋਰਡ ਦੀ ਭਿਣਕ, ਗਲੀ ਨਿਵਾਸੀਆਂ ਵਿੱਚ ਰੋਸ

  • Share this:
ਬਰਨਾਲਾ - ਸ਼ਹਿਰ ਵਿੱਚ ਨਗਰ ਕੌਂਸਲ ਵਲੋਂ ਗਲੀਆਂ ਮੁਹੱਲਿਆਂ ਦੀ ਪਹਿਚਾਣ ਲਈ ਨਵੇਂ ਬੋਰਡ ਬਣਾ ਕੇ ਗਲੀਆਂ ਦੇ ਬਾਹਰ ਲਗਾਏ ਜਾ ਰਹੇ ਹਨ। ਪ੍ਰੰਤੂ ਕੁੱਝ ਲੋਕ ਨਗਰ ਕੌਂਸਲ ਦੇ ਬੋਰਡਾਂ ਦੇ ਬਰਾਬਰ ਆਪਣੇ ਵਲੋਂ ਨਿੱਜੀ ਬੋਰਡ ਲਗਾ ਕੇ ਸ਼ਰਾਰਤ ਕਰ ਰਹੇ ਹਨ। ਜਿਸਦਾ ਤਾਜ਼ਾ ਮਾਮਲਾ ਸ਼ਹਿਰ ਦੇ  ਜੰਡਾ ਵਾਲਾ ਰੋਡ ਉਤੇ ਵਾਰਡ ਨੰਬਰ 17 ਦੀ ਗਲੀ ਨੰਬਰ 4 ਪਾਲਕੋ ਸਟਰੀਟ ਤੇ ਦੇਖਣ ਨੂੰ ਮਿਲਿਆ ਹੈ। ਨਗਰ ਕੌਂਸਲ ਵਲੋਂ ਇਸਦੀ ਗਲੀ ਤੇ ਕਾਗਜ਼ੀ ਰਿਕਾਰਡ ਅਨੁਸਾਰ ਪਾਲਕੋ ਸਟਰੀਟ ਲਿਖ ਕੇ ਬੋਰਡ ਲਗਾਇਆ ਗਿਆ। ਉਥੇ ਕਿਸੇ ਵਿਅਕਤੀ ਵਲੋਂ ਸ਼ਰਾਰਤ ਕਰਦੇ ਹੋਏ ਨਗਰ ਕੌਂਸ਼ਲ ਦੇ ਇਸ ਬੋਰਡ ਬਰਾਬਰ ਨਗਰ ਕੌਂਸਲ ਦੇ ਨਾਮ ਹੇਠ ਇੱਕ ਹੋਰ ਬੋਰਡ ਬੰਦ ਗਲੀ ਦੇ ਨਾਮ ਤੇ ਲਗਾ ਦਿੱਤਾ। ਜਿਸ ਕਾਰਨ ਗਲੀ ਨਿਵਾਸੀਆਂ ਵਿੱਚ ਇਸ ਸ਼ਰਾਰਤ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜਦਕਿ ਇਸ ਲਗਾਏ ਗਏ ਦੂਜੇ ਬੋਰਡ ਪ੍ਰਤੀ ਨਗਰ ਕੌਂਸਲ ਦੇ ਅਧਿਕਾਰੀਆ ਨੂੰ ਕੋਈ ਜਾਣਕਾਰੀ ਵੀ ਨਹੀਂ ਹੈ।

ਗਲੀ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਗਲੀ ਦੇ ਸਮੂਹ ਘਰਾਂ ਦਾ ਕਾਗਜ਼ਾਂ ਵਿੱਚ ਪਤਾ, ਨਗਰ ਕੌਂਸਲ ਦੇ  ਰਿਕਾਰਡ ਵਿੱਚ ਪਾਲਕੋ ਸਟਰੀਟ ਦੇ ਨਾਮ ਤੇ ਦਰਜ਼ ਹੈ। ਪ੍ਰੰਤੂ ਹੁਣ ਦੂਜਾ ਬੰਦ ਗਲੀ ਦਾ ਬੋਰਡ ਲਗਾ ਕੇ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਜਿਸਦਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਖ਼ਮਿਆਜਾ਼ਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਇੱਕ ਵਾਧੂ ਦਾ ਬੰਦ ਗਲੀ ਦਾ ਲਗਾਇਆ ਬੋਰਡ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।

ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਵਲੋਂ ਸਿਰਫ਼ ਪਾਲਕੋ ਸਟਰੀਟ ਦਾ ਹੀ ਬੋਰਡ ਲਗਾਇਆ ਹੈ। ਦੂਜਾ ਬੋਰਡ ਹਟਾ ਦਿੱਤਾ ਜਾਵੇਗਾ।ਉਧਰ ਬੋਰਡ ਲਗਾਉਣ ਵਾਲੀ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਵਿਅਕਤੀ ਵਲੋਂ ਨਿੱਜੀ ਤੌਰ ਤੇ ਦੂਜਾ ਬੋਰਡ ਬਣਾਵਾਇਆ ਗਿਆ ਸੀ। ਜਿਸਨੂੰ ਜਲਦੀ ਹਟਾ ਦਿੱਤਾ ਜਾਵੇਗਾ।
Published by:Ashish Sharma
First published:

Tags: Barnala

ਅਗਲੀ ਖਬਰ