Home /News /punjab /

ਅੱਜ ਪੰਜਾਬ 'ਚ ਬੰਦ ਹੋਵੇਗਾ ਇੱਕ ਹੋਰ ਟੋਲ ਪਲਾਜ਼ਾ, CM ਮਾਨ ਬੋਲੇ- 'ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ'

ਅੱਜ ਪੰਜਾਬ 'ਚ ਬੰਦ ਹੋਵੇਗਾ ਇੱਕ ਹੋਰ ਟੋਲ ਪਲਾਜ਼ਾ, CM ਮਾਨ ਬੋਲੇ- 'ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ'

kiratpur sahib - anandpur sahib - nangal toll plaza closed today

kiratpur sahib - anandpur sahib - nangal toll plaza closed today

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੀਰਤਪੁਰ ਸਹਿਬ-ਸੀੑ ਅਨੰਦਪੁਰ ਸਾਹਿਬ -ਨੰਗਲ - ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰਨਗੇ। ਇਸਦੀ ਜਾਣਕਾਰੀ ਦਿੰਦਿਆ ਉਨ੍ਹਾਂ ਟਵੀਟ ਕਰ ਲਿਖਿਆ, ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ

  • Share this:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੀਰਤਪੁਰ ਸਹਿਬ-ਸੀੑ ਅਨੰਦਪੁਰ ਸਾਹਿਬ -ਨੰਗਲ - ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰਨਗੇ। ਇਸਦੀ ਜਾਣਕਾਰੀ ਦਿੰਦਿਆ ਉਨ੍ਹਾਂ ਟਵੀਟ ਕਰ ਲਿਖਿਆ, ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ..ਅੱਜ ਕੀਰਤਪੁਰ ਸਹਿਬ-ਸੀੑ ਅਨੰਦਪੁਰ ਸਾਹਿਬ -ਨੰਗਲ - ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ..ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ..ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ.. .ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲ਼ੰਘਣਾ..ਵੇਰਵੇ ਜਲਦੀ...

ਕਾਬਿਲੇਗੌਰ ਹੈ ਕਿ ਸੀਐਮ ਮਾਨ ਨੇ ਬੁੱਧਵਾਰ ਨੂੰ ਸੂਬੇ ਦੇ ਤਿੰਨ ਹੋਰ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਟੋਲ ਕੰਪਨੀਆਂ ਨਾਲ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ। ਮਜਾਰੀ (ਨਵਾਂਸ਼ਹਿਰ), ਨੰਗਲ ਸ਼ਹੀਦਾਂ ਅਤੇ ਮਾਨਗੜ੍ਹ (ਹੁਸ਼ਿਆਰਪੁਰ) ਟੋਲ ਪਲਾਜ਼ਿਆਂ ਨੂੰ ਬੰਦ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਰੋਜ਼ਾਨਾ 10.52 ਲੱਖ ਰੁਪਏ ਦੀ ਬੱਚਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਮਝੌਤੇ ਅਨੁਸਾਰ ਇਹ ਟੋਲ 10 ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ ਪਰ ਉਸ ਵੇਲੇ ਦੀਆਂ ਸਰਕਾਰਾਂ ਨੇ ਟੋਲ ਕੰਪਨੀ 'ਤੇ ਮਿਹਰਬਾਨ ਹੋ ਕੇ ਇਸ ਦੇ ਉਲਟ ਕੰਪਨੀ ਦਾ ਖਜ਼ਾਨਾ ਭਰਨ 'ਚ ਮਦਦ ਕੀਤੀ।

Published by:Rupinder Kaur Sabherwal
First published:

Tags: AAP, Aap government, AAP Punjab, Bhagwant Mann, Toll Plaza