ਹੋਲਾ-ਮਹੱਲਾ ਦੇਖਣ ਸ੍ਰੀ ਅਨੰਦਪੁਰ ਸਾਹਿਬ ਗਏ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ 24 ਸਾਲਾ ਦੇ NRI ਨਿਹੰਗ ਪਰਦੀਪ ਸਿੰਘ ਦਾ ਕੁੱਝ ਹੁੱਲੜਬਾਜ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। NRI ਨਿਹੰਗ ਪਰਦੀਪ ਕਤਲਕਾਂਡ ਨਾਲ ਜੁੜਿਆ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।
ਵੀਡੀਓ 'ਚ ਨਿਹੰਗ ਤੇ ਇੱਕ ਨੌਜਵਾਨ ਵਿਚਾਲੇ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਦੋਵੇਂ ਇੱਕ ਦੂਜੇ 'ਤੇ ਤਲਵਾਰਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿਵੇਂ ਹਜ਼ਾਰਾਂ ਦੀ ਭੀੜ 'ਚ ਦੋਵੇਂ ਸ਼ਰੇਆਮ ਇੱਕ ਦੂਜੇ 'ਤੇ ਤਲਵਾਰਾਂ ਨਾਲ ਵਾਰ ਕਰ ਰਹੇ ਹਨ। ਪਹਿਲਾਂ ਨਿਹੰਗ ਨੇ ਨੌਜਵਾਨ 'ਤੇ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ, ਬਾਅਦ 'ਚ ਕੁਝ ਨੌਜਵਾਨ NRI ਨਿਹੰਗ ਪਰਦੀਪ ਨਾਲ ਕਰਦੇ ਨੇ ਕੁੱਟਮਾਰ।
ਇਹ ਵੀਡੀਓ ਅਨੰਦਪੁਰ ਸਾਹਿਬ 'ਚ ਹੋਲਾ ਮਹੱਲਾ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ, NRI ਨਿਹੰਗ ਪਰਦੀਪ ਦਾ ਹੋਇਆ ਸੀ ਕਤਲ, ਜਿਸ ਤੋਂ ਬਾਅਦ ਹੁਣ ਇਹ ਦੂਜੀ ਵੀਡੀਓ ਸਾਹਮਣੇ ਆਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hola Mahalla, Murder, Nihang Sikhs