ਅੰਮ੍ਰਿਤਪਾਲ ਸਿੰਘ ਨੇ ਜਾਰੀ ਕੀਤੀ ਇੱਕ ਹੋਰ ਵੀਡੀਓ,ਜਲਦੀ ਹੀ ਸੰਸਾਰ ਦੇ ਸਾਹਮਣੇ ਆਵਾਂਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕਥਿਤ ਆਡੀਓ ਵਿਚ ਉਸ ਨੇ ਆਖਿਆ ਹੈ ਕਿ ਕਈ ਲੋਕ ਸਵਾਲ ਚੁੱਕ ਰਹੇ ਹਨ ਕਿ ਵੀਡੀਓ ਪੁਲਿਸ ਨੇ ਬਣਵਾਈ ਹੈ। ਉਸ ਨੇ ਕਿਹਾ ਕਿ ਕੈਮਰੇ ਵੱਲ ਵੇਖ ਕੇ ਵੀਡੀਓ ਬਣਾਉਣਾ ਮੇਰੀ ਆਦਤ ਨਹੀਂ ਹੈ।
"ਮੇਰੀ ਸਿਹਤ ਵੀ ਉਸ ਦਿਨ ਢਿੱਲੀ ਸੀ। ਉਸ ਨੇ ਆਖਿਆ ਕਿ ਮੇਰਾ ਸੰਗਤ ਤੱਕ ਮੈਸੇਜ ਪਹੁੰਚਾਓ ਕਿ ਮੈਂ ਚੜ੍ਹਦੀ ਕਲਾ ਵਿਚ ਹਾਂ। ਮੈਂ ਜਥੇਦਾਰ ਨੂੰ ਆਖਿਆ ਹੈ ਕਿ ਸਰਬੱਤ ਖਾਲਸਾ ਸੱਦ ਕੇ ਆਪਣਾ ਜਥੇਦਾਰ ਹੋਣ ਦਾ ਸਬੁੂਤ ਦਿਓ।"
"ਜੇ ਅੱਜ ਵੀ ਸਿਆਸਤ ਕਰਨੀ ਹੈ ਤਾਂ ਫਿਰ ਆਪਾਂ ਭਵਿੱਖ ਵਿਚ ਜਥੇਦਾਰੀ ਕਰ ਕੇ ਵੀ ਕੀ ਲੈਣਾ ਹੈ। ਅੱਜ ਸਮਾਂ ਹੈ ਜਦੋਂ ਸਾਰੀਆਂ ਧਿਰਾਂ ਨੂੰ ਇਕ ਹੋਣਾ ਚਾਹੀਦਾ ਹੈ। ਮੈਂ ਨਾ ਜੇਲ੍ਹ ਜਾਣ ਤੋਂ ਘਬਰਾਉਂਦਾ ਹਾਂ ਤੇ ਨਾ ਪੁਲਿਸ ਦੇ ਤੱਸ਼ਦਦ ਤੋਂ ਘਬਰਾਉਂਦਾ ਹਾਂ। ਕੋਈ ਨਹੀਂ, ਕਰ ਲੈਣ ਜੋ ਕੁਝ ਕਰਨਾ ਹੈ।"
(Disclaimer: News 18 ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh, Video, Viral news