Home /News /punjab /

ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਜੌੜਾਮਾਜਰਾ, ਇੱਕ ਹੋਰ ਵੀਡੀਓ ਆਈ ਸਾਹਮਣੇ

ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਜੌੜਾਮਾਜਰਾ, ਇੱਕ ਹੋਰ ਵੀਡੀਓ ਆਈ ਸਾਹਮਣੇ

ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਜੌੜਾਮਾਜਰਾ, ਇੱਕ ਹੋਰ ਵੀਡੀਓ ਆਈ ਸਾਹਮਣੇ

ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਜੌੜਾਮਾਜਰਾ, ਇੱਕ ਹੋਰ ਵੀਡੀਓ ਆਈ ਸਾਹਮਣੇ

ਸਿਹਤ ਮੰਤਰੀ ਦੇ ਫਰੀਦਕੋਟ ਦੌਰੇ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਜੌੜਾਮਾਜਰਾ VC ਰਾਜ ਬਹਾਦੁਰ ਨੂੰ ਫਟਕਾਰ ਲਗਾਉਂਦੇ ਆਏ ਨਜ਼ਰ ਆ ਰਹੇ ਹਨ।

  • Share this:

    ਬੈੱਡ 'ਤੇ ਬਾਬਾ ਫਰੀਦ ਯੂਨੀਵਰਸਿਟੀ(Baba Farid University) ਦੇ ਵਾਈਸ ਚਾਂਸਲਰ ਰਾਜ ਬਹਾਦੁਰ (Dr Raj Bahadur) ਨੂੰ ਲਿਟਾਉਣ ਦੇ ਵਿਵਾਦ ਵਿਚਾਲੇ ਸਿਹਤ ਮੰਤਰੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ।  ਯੂਨੀਵਰਸਿਟੀ ਦੇ ਬਾਹਰ  ਸਾਫ-ਸਫ਼ਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ(Chetan Singh Jaura majra) VC ਰਾਜ ਬਹਾਦੁਰ ਨੂੰ ਫਟਕਾਰ ਲਗਾਉਂਦੇ ਆਏ ਨਜ਼ਰ ਆ ਰਹੇ ਹਨ।  ਦੱਸ ਦੇਈਅ ਕਿ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ। ਵਾਈਸ ਚਾਂਸਲਰ ਨੂੰ ਗੰਦੇ ਬੈੱਡ ਨੂੰ ਲੈ ਕੇ ਵੀ ਝਾੜ ਪਾਈ ਸੀ। ਉਨ੍ਹਾਂ ਨੂੰ ਬੈੱਡ 'ਤੇ ਲੇਟਣ ਲਈ ਕਿਹਾ ਸੀ। ਸਾਰੇ ਘਟਨਾਕ੍ਰਮ ਤੋਂ ਆਹਤ ਮਹਿਸੂਸ ਕਰਦੇ ਹੋਏ ਵੀਸੀ ਰਾਜ ਬਹਾਦੁਰ ਨੇ ਅਸਤੀਫ਼ਾ ਦੇ ਦਿੱਤਾ ਸੀ।

    ਵੀਸੀ ਨਾਲ ਵਤੀਰੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਰਕਾਰ ਨੂੰ ਦੋ ਟੁੱਕ ਹੋ ਗਈ। ਜੌੜਾਮਾਜਰਾ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਆਪਣੇ ਰਵੱਈਏ ਲਈ ਜਨਤਕ ਮੁਆਫ਼ੀ ਮੰਗਣ ਨਹੀਂ ਤਾਂ ਐਸੋਸੀਏਸ਼ਨ ਹੜਤਾਲ ਕਰੇਗੀ।

    IMA ਨੇ ਮੀਟਿੰਗ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸਿਹਤ ਮੰਤਰੀ ਵੀਸੀ ਕੋਲੋਂ ਮੁਆਫੀ ਮੰਗਣ ਤੇ ਉਨ੍ਹਾਂ ਮੰਗ ਕੀਤੀ ਕਿ ਮੰਤਰੀਆਂ ਨੂੰ ਦਿੱਲੀ ਤੋਂ ਸਿਖਲਾਈ ਦਿਵਾਈ ਜਾਵੇ। ਉਧਰ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਮੰਤਰੀ ਦੇ ਰਵੱਈਏ ਨੂੰ ਗਲਤ ਦੱਸਿਆ ਪਰ ਕਿਹਾ ਕਿ ਉਨ੍ਹਾਂ ਦਾ ਮਨਸੂਬਾ ਠੀਕ ਸੀ।

    ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਵੀਸੀ ਨਾਲ ਨਿੱਜੀ ਤੌਰ ਤੇ  ਗੱਲ ਕਰਨੀ ਚਾਹੀਦੀ ਸੀ। ਸਿਹਤ ਮੰਤਰੀ ਦੀ ਭਾਵਨਾ ਸਹੀ ਸੀ ਪਰ ਉਨ੍ਹਾਂ ਦਾ ਤਰੀਕਾ ਗਲਤ ਸੀ।  ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਦਾ ਤਰੀਕਾ ਗਲਤ ਸੀ ਪਰ ਉਨ੍ਹਾਂ ਦਾ ਮਨਸੂਬਾ ਠੀਕ ਸੀ। ਉਨ੍ਹਾਂ ਕਿਹਾ ਕਿ ਬੈਠ ਕੇ ਸਿਹਤ ਮੰਤਰੀ ਨੇ ਵੀਸੀ ਨੂੰ ਗੱਲਬਾਤ ਕਰ ਕੇ ਵਿਵਾਦ ਖਤਮ ਕਰ ਲੈਣਾ ਚਾਹੀਦਾ ਹੈ।

    Published by:Sukhwinder Singh
    First published:

    Tags: Faridkot