Home /News /punjab /

ਆਪ ਨੂੰ ਝਟਕਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪੰਜਾਬ ਕਨਵੀਨਰ ਨੇ ਦਿੱਤਾ ਅਸਤੀਫਾ....

  • Share this:
    ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ (ਭ੍ਰਿਸ਼ਟਾਚਾਰ ਵਿਰੋਧੀ) ਵਿੰਗ ਪੰਜਾਬ ਦੇ ਕਨਵੀਨਰ ਹਰਕੇਸ਼ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸਦਾ ਐਲਾਨ ਕੀਤਾ ਹੈ।

    ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਕਿਸੇ ਵੀ ਪਾਰਟੀ 'ਚ ਕੰਮ ਨਹੀਂ ਕਰਨਗੇ ਅਤੇ ਗ਼ੈਰ ਸਿਆਸੀ ਸੰਗਠਨ ਚਲਾ ਕੇ ਲੋਕ ਸੇਵਾ ਦੇ ਕੰਮ ਕਰਨਗੇ। ਇਸ ਦੇ ਨਾਲ ਹੀ ਇਸ ਮੌਕੇ ਉਨ੍ਹਾਂ ਨੇ ਇਹ ਦੋਸ਼ ਲਗਾਇਆ ਕਿ 'ਆਪ' ਨੇ ਉਨ੍ਹਾਂ ਨਾਲ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਹੈ।

    ਸਿੱਧੂ ਨੇ ਕਿਹਾ ਕਿ ਪਾਰਟੀ ਕੰਮਾਂ ਲਈ ਉਨ੍ਹਾਂ ਤੋਂ ਪੰਜ ਲੱਖ ਰੁਪਏ ਲਏ ਗਏ ਸਨ, ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਕੀਤੇ ਗਏ ਹਨ। ਇਸੇ ਕਾਰਨ ਹੁਣ ਉਹ ਪੈਸੇ ਲੈਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਕਰਾਉਣਗੇ। ਸਿੱਧੂ ਨੇ ਇਹ ਵੀ ਐਲਾਨ ਕੀਤਾ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾ ਕੇ ਪੂਰੇ ਪੰਜਾਬ 'ਚ ਸਰਗਰਮੀ ਨਾਲ ਕੰਮ ਕਰਨਗੇ ਅਤੇ ਬੁੱਧੀਜੀਵੀ ਤੇ ਇਮਾਨਦਾਰ ਲੋਕ ਉਨ੍ਹਾਂ ਦੇ ਨਾਲ ਜੁੜਨਗੇ।

    ਇਸ ਮੌਕੇ ਫ਼ਿਲਮੀ ਕਲਾਕਾਰ ਮੰਗਲ ਢਿੱਲੋਂ ਵੀ ਮੌਜੂਦ ਸਨ। ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਤਾਨਾਸ਼ਾਹੀ ਵਤੀਰੇ ਕਾਰਨ ਆਪ ਅੱਜ ਪੰਜਾਬ 'ਚ ਖੂੰਜੇ ਲੱਗੀ ਹੋਈ ਹੈ।
    First published:

    Tags: Aam Aadmi Party, AAP Punjab, Lok Sabha Election 2019, Lok Sabha Polls 2019

    ਅਗਲੀ ਖਬਰ