• Home
 • »
 • News
 • »
 • punjab
 • »
 • APART FROM VARIOUS PARTIES MORE THAN 100 FAMILIES JOINED AAP RAMPURA PHUL SS

Punjab Election 2022 : ਵੱਖ ਵੱਖ ਪਾਰਟੀਆਂ ਛੱਡ ਕੇ 100 ਤੋ ਵੱਧ ਪਰਿਵਾਰ ਆਪ 'ਚ ਹੋਏ ਸਾਮਲ

Assembly Elections 2022: ਆਪ ਉਮੀਦਵਾਰ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਦੋਵੇਂ ਪਾਰਟੀਆਂ ਬੁਖਲਾਹਟ ਵਿਚ ਆ ਗਈਆ ਹਨ ਤੇ ਲੋਕ ਧੜਾ ਧੜ ਆਮ ਆਦਮੀ ਪਾਰਟੀ 'ਚ ਸਾਮਲ ਹੋ ਰਹੇ ਹਨ।

-ਪਿੰਡ ਮਹਿਰਾਜ ,ਫੂਲ ਤੇ ਕੋਠੇ ਰਥੜੀਆਂ ਵਿੱਚ ਆਪ ਨੇ ਫੇਰਿਆ ਝਾੜੂ, 100 ਤੋ ਵੱਧ ਪਰੀਵਾਰ ਆਪ 'ਚ ਸਾਮਲ ਹੋਏ।

 • Share this:
  ਰਾਮਪੁਰਾ ਫੂਲ :  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਦੀਆਂ ਦੋ ਪੱਤੀਆ ,ਕੋਠੇ ਰਥੜੀਆਂ ਤੇ ਕਸਬਾ ਫੂਲ  ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਏ ਇਕੱਠਾ ਨੇ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਉਸ ਸਮੇਂ ਤਰੇਲੀਆਂ ਲਿਆ ਦਿੱਤੀਆਂ ਜਦੋ 100 ਤੋ ਵੱਧ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ।

  ਇਹਨਾ ਮੀਟਿੰਗਾਂ ਨੂੰ ਆਪ ਉਮੀਦਵਾਰ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਦੋਵੇਂ ਪਾਰਟੀਆਂ ਬੁਖਲਾਹਟ ਵਿਚ ਆ ਗਈਆ ਹਨ ਤੇ ਲੋਕ ਧੜਾ ਧੜ ਆਮ ਆਦਮੀ ਪਾਰਟੀ 'ਚ ਸਾਮਲ ਹੋ ਰਹੇ ਹਨ।

  ਪਿੰਡ ਮਹਿਰਾਜ ਤੇ ਕੋਠੇ ਰੱਥੜੀਆ ਬਾਹਰਲੀ ਪੱਤੀ ਦੇ ਵਾਰਡ ਨੰਬਰ ਇੱਕ ਫੂਲ ਦੇ ਮੱਲੂਆਣਾ ਵਾਲੀ ਸੜਕ 'ਤੇ ਸਾਰੇ ਘਰ ਕਾਂਗਰਸ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਸ਼ਾਮਿਲ ਹੋਣ ਵਾਲਿਆ ਵਿੱਚ ਭੋਲਾ ਸਿੰਘ , ਗੱਗੀ ਸਿੰਘ , ਜਗਸੀਰ ਸਿੰਘ , ਮਨਜੀਤ ਸਿੰਘ , ਅੰਗਰੇਜ ਕੌਰ , ਸੁਖਪ੍ਰੀਤ ਕੌਰ , ਰਾਣੀ ਕੌਰ , ਪੱਪੂ ਸਿੰਘ , ਰਣਜੀਤ ਸਿੰਘ ਆਦਿ ਸਾਮਲ ਸਨ। ਇਸੇ ਤਰ੍ਹਾਂ ਫੂਲ ਟਾਊਨ ਵਿਖੇ ਆਪ ਵਿੱਚ ਗੁਰਮੇਲ ਕੌਰ ਪ੍ਰਧਾਨ, ਦੌਲਾ ਸਿੰਘ ਪ੍ਰਧਾਨ, ਚਰਨਜੀਤ ਕੌਰ ਪ੍ਰਧਾਨ ,ਕੁਲਵੰਤ ਸਿੰਘ ਹਰਜੀਤ ਸਿੰਘ, ਗੁਰਜੰਟ ਸਿੰਘ, ਗੁਰਮੀਤ ਕੌਰ, ਸਾਬ ਸਿੰਘ ਭਾਊ, ਸੁਖਵਿੰਦਰ ਕੌਰ ਕੁਲਦੀਪ ਸਿੰਘ ਬਖਸੀਸ  ਅਤੇ ਇਸੇ ਤਰ੍ਹਾਂ ਕੋਠੇ ਰਥੜੀਆ ਤੇ ਪੱਤੀ ਕਰਮ ਚੰਦ ਵਿਚ ਅਜੈਬ ਸਿੰਘ ਦੇ ਘਰ  ਦਰਜਨਾਂ ਵਿਆਕਤੀ ਸਮਾਮਲ ਹੋਏ।

  ਇਸ ਮੌਕੇ ਹੋਰਨਾਂ ਤੋ ਇਲਾਵਾ  ਯੋਧਾ ਮਹਿਰਾਜ,ਜਗਤਾਰ ਸਿੰਘ ਗਿੱਲ, ਅਮਨਾ ਸੋਹੀ, ਮੁਖਤਿਆਰ ਪ੍ਰਧਾਨ, ਲੱਖਾ ਐਮਸੀ, ਭੋਲਾ ਸਿੰਘ, ਗੁਰਮੇਲ ਸਿੰਘ, ਨਿਰਭੈ ਸਿੰਘ, ਸੋਨੀ ਮੱਲੂਆਣਾ, ਦਰਸਨ ਸੋਹੀ, ਗੁਰਦੀਪ ਪੰਚ ਢੂਲੇਵਾਲਾ,ਲਖਵਿੰਦਰ ਮਹਿਰਾਜ, ਹਰਦੇਵ ਸਿੰਘ ,ਲੱਭਾ ਸਿੰਘ,ਅਰਸਦੀਪ ਸਿੰਘ, ਗਮਦੂਰ ਸਿੰਘ, ਸਰਬਾ, ਵਿੱਕੀ ਅਮਨ ਸੈਣੀ ਆਦਿ ਹਾਜਰ ਸਨ।
  Published by:Sukhwinder Singh
  First published: