ਸਿੱਖੀ ਦੇ ਸਿਧਾਂਤਾ 'ਤੇ ਚੱਲਦੇ ਹਨ ਬਿਨਾਂ ਮਾਪਿਆਂ ਦੇ ਇਹ ਬੱਚੇ, 'ਆਪਣੇ' ਫਾਊਂਡੇਸ਼ਨ ਨੇ ਦਿੱਤਾ ਸਹਾਰਾ

Damanjeet Kaur
Updated: November 8, 2018, 4:11 PM IST
ਸਿੱਖੀ ਦੇ ਸਿਧਾਂਤਾ 'ਤੇ ਚੱਲਦੇ ਹਨ ਬਿਨਾਂ ਮਾਪਿਆਂ ਦੇ ਇਹ ਬੱਚੇ, 'ਆਪਣੇ' ਫਾਊਂਡੇਸ਼ਨ ਨੇ ਦਿੱਤਾ ਸਹਾਰਾ
ਸਿੱਖੀ ਦੇ ਸਿਧਾਂਤਾ 'ਤੇ ਚੱਲਦੇ ਹਨ ਬਿਨਾਂ ਮਾਪਿਆਂ ਦੇ ਇਹ ਬੱਚੇ, 'ਆਪਣੇ' ਫਾਊਂਡੇਸ਼ਨ ਨੇ ਦਿੱਤਾ ਸਹਾਰਾ
Damanjeet Kaur
Updated: November 8, 2018, 4:11 PM IST
ਬਹੁਤ ਸੰਸਥਾਵਾਂ ਹਨ ਜੋ ਯਤੀਮ, ਜ਼ਰੂਰਤਮੰਦ ਬੱਚਿਆਂ ਨੂੰ ਆਸਰਾ ਦਿੰਦੀਆਂ ਹਨ। ਮੋਹਾਲੀ ਦੇ ਸੋਹਾਣਾ ਪਿੰਡ ਵਿਖੇ 'ਆਪਣੇ' ਫਾਊਂਡੇਸ਼ਨ ਵੀ ਅਜਿਹਾ ਹੀ ਇੱਕ ਸ਼ਲਾਘਾਯੋਗ ਕੰਮ ਕਰ ਰਹੀ ਹੈ।  ਇੱਥੇ ਇਸ ਸਮੇਂ 35 ਬੱਚੇ ਹਨ ਜਿਨ੍ਹਾਂ ਵਿੱਚ ਮੁੰਡੇ-ਕੁੜੀਆਂ ਦੋਵੇਂ ਸ਼ਾਮਿਲ ਹਨ ਤੇ ਸਾਰੇ ਸਕੂਲ ਵੀ ਜਾਂਦੇ ਹਨ ਤੇ ਮਨ ਲਗਾ ਕੇ ਪੜ੍ਹਦੇ ਹਨ। ਸਭ ਤੋਂ ਵੱਡੀ ਗੱਲ ਇਨ੍ਹਾਂ ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਸਾਰੇ ਬੜੇ ਹੀ ਕਾਬਲੀਅਤ ਵਾਲੇ ਹਨ। ਜਦੋਂ ਵੀ ਤੁਸੀਂ ਇਨ੍ਹਾਂ ਨੂੰ ਮਿਲੋਗੇ ਹਰ ਇੱਕ ਬੱਚਾ ਤੁਹਾਨੂੰ 'ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਦਾ ਖ਼ਾਲਸਾ- ਵਾਹਿਗੁਰੂ ਜੀ ਦੀ ਫ਼ਤਹਿ' ਕਹਿ ਕੇ ਬੁਲਾਉਂਦਾ ਹੈ।

ਇਸ ਸੰਸਥਾ ਦੀ ਦੇਖ-ਰੇਖ ਕਰਨ ਵਾਲੇ ਕੁਲਦੀਪ ਸਿੰਘ ਜੀ ਨੇ ਦੱਸਿਆ ਕਿ ਇਹ ਸਾਰੇ ਬੱਚੇ ਬਹੁਤ ਹੀ ਹੋਣਹਾਰ ਹਨ ਤੇ ਸਾਰੇ ਰੱਬ ਦੀ ਰਜ਼ਾ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਸਭ ਉਸ ਰੱਬ ਦੀ ਸੇਵਾ ਵਾਂਗ ਕਰ ਰਹੇ ਹਨ, ਇਨ੍ਹਾਂ ਬੱਚਿਆਂ ਲਈ ਉਹ ਆਪਣੇ ਆਪ ਨੂੰ ਰੱਬ ਦਾ ਇੱਕ ਜ਼ਰੀਆ ਸਮਝਦੇ ਹਨ।

ਸੰਸਥਾ ਵਿੱਚ ਕੁੱਲ 35 ਬੱਚੇ ਹਨ।


ਉਨ੍ਹਾਂ ਦੱਸਿਆ ਕਿ ਉਹ ਇੱਥੋਂ ਦੇ ਬੱਚਿਆਂ ਨੂੰ ਗੁਰਬਾਣੀ ਦੇ ਸਿਧਾਂਤਾਂ ਉੱਤੇ ਚੱਲਣ ਤੇ ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਕਰਨ ਦੀ ਸਿੱਖਿਆ ਦਿੰਦੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਪਤਨੀ, ਮਾਤਾ ਜੀ ਤੇ ਹੋਰ ਦੋਸਤ ਤੇ ਰਿਸ਼ਤੇਦਾਰ ਵੀ ਮਦਦ ਕਰਦੇ ਹਨ।  ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਲੋਕ ਉਨ੍ਹਾਂ ਦੀ ਇਸ ਸੰਸਥਾ ਨਾਲ ਵੱਧ ਤੋਂ ਵੱਧ ਜੁੜਨ ਤਾਂ ਜੋ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ ਤੇ ਇਨ੍ਹਾਂ ਬੱਚਿਆਂ ਦੀ ਹਰ ਇੱਕ ਮੰਗ ਉਹ ਪੂਰੀ ਕਰ ਸਕਣ।

ਉਹ ਦੱਸਦੇ ਹਨ ਕਿ ਕਿਤੇ ਕੋਈ ਵੀ ਬੱਚਾ ਜੋ ਅਨਾਥ ਹੈ, ਪੜ੍ਹਾਈ ਕਰਨਾ ਚਾਹੁੰਦਾ ਹੈ ਉਸ ਲਈ ਇਸ ਸੰਸਥਾ ਦੇ ਦਰਵਾਜ਼ੇ ਹਮੇਸ਼ਾ ਲਈ ਖੁਲ੍ਹੇ ਹਨ। ਇਨ੍ਹਾਂ ਬੱਚਿਆਂ ਨੂੰ ਉਹ ਇੱਕ ਛੱਤ ਥੱਲੇ ਪਿਆਰ, ਸਿੱਖਿਆ, ਜੀਊਣ ਦੇ ਸਾਰੇ ਢੰਗ ਸਿਖਾਉਣਾ ਚਾਹੁੰਦੇ ਹਨ ਤਾਂ ਜੋ ਉਹ ਸਮਾਜ ਵਿੱਚ ਬਿਨਾਂ ਝਿਜਕੇ ਸਿਰ ਉੱਤੇ ਚੁੱਕ ਕੇ ਚੱਲ ਸਕਣ।

ਕੁਲਦੀਪ ਸਿੰਘ ਜੀ ਸੰਸਥਾ ਦੇ ਬੱਚਿਆਂ ਨਾਲ


ਉਨ੍ਹਾਂ ਦੱਸਿਆ ਕਿ ਰੋਜ਼ ਸਵੇਰੇ ਇਹ ਬੱਚੇ ਗੁਰਬਾਣੀ ਦਾ ਪਾਠ ਪੜ੍ਹਦੇ ਹਨ ਤੇ ਫਿਰ ਸਕੂਲ ਜਾਂਦੇ ਹਨ।  ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਤੇ ਲੋਕਾਂ ਵੱਲੋਂ ਇੱਥੇ ਆ ਕੇ ਬੱਚਿਆਂ ਨਾਲ ਸਮਾਂ ਬਿਤਾਇਆ ਜਾਂਦਾ ਹੈ ਤੇ ਇਨ੍ਹਾਂ ਦੀ ਜ਼ਰੂਰਤ ਦਾ ਸਾਮਾਨ ਇਨ੍ਹਾਂ ਨੂੰ ਦਿੰਦੇ ਹਨ। ਇੱਥੇ ਕਈ ਨਾਮੀ ਗਾਇਕ ਵੀ ਆ ਕੇ ਆਪਣਾ ਸਮਾਂ ਬੱਚਿਆਂ ਨਾਲ ਬਿਤਾ ਚੁੱਕੇ ਹਨ।

'ਆਪਣੇ' ਫਾਊਂਡੇਸ਼ਨ ਦੇ ਬੱਚਿਆਂ ਦਾ ਸਾਰਾ ਖਰਚਾ ਦਾਨ ਉੱਤੇ ਹੀ ਨਿਰਭਰ ਹੈ ਤੇ ਇਹ ਕੋਈ ਪੱਕਾ ਨਹੀਂ ਹੈ। ਕੁੱਝ ਲੋਕ ਸਮੇਂ-ਸਮੇਂ ਤੇ ਦਾਨ ਕਰਦੇ ਹਨ ਤੇ ਉਸ ਨਾਲ ਹੀ ਇਸ ਸੰਸਥਾ ਦਾ ਸਾਰਾ ਖਰਚਾ ਨਿਕਲਦਾ ਹੈ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ