• Home
 • »
 • News
 • »
 • punjab
 • »
 • APPEAL TO FARMERS ASSOCIATIONS TO RESTORE RAIL TRAFFIC TO AVOID SHORTAGE OF UREA FERTILIZER

ਯੂਰੀਆ ਖਾਦ ਦੀ ਕਿੱਲਤ ਤੋਂ ਬਚਣ ਲਈ ਕਿਸਾਨ ਜਥੇਬੰਦੀਆਂ ਨੂੰ ਰੇਲ ਆਵਾਜਾਈ ਬਹਾਲ ਕਰਨ ਦੀ ਅਪੀਲ

 • Share this:
  ਰਾਜੀਵ ਸ਼ਰਮਾ
  ਅੰਮ੍ਰਿਤਸਰ: ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਅੰਦਰ ਹਾੜੀ ਸੀਜਨ ਦੌਰਾਨ ਲਗਭਗ 98% ਰਕਬੇ ਉੱਤੇ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਲਗਭਗ 3000 ਹੈਕਟੇਅਰ ਹੋਰ ਰਕਬੇ ਉੱਤੇ ਕਣਕ ਦੀ ਲੇਟ ਬਿਜਾਈ ਹੋਵੇਗੀ।

  ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਬੀਜੀ ਕਣਕ ਨੂੰ ਕਿਸਾਨ ਵੀਰ ਖੇਤੀ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਰਸਾਇਣਿਕ ਖਾਦ ਤੋਂ ਵੱਧ ਮਾਤਰਾ ਵਿੱਚ ਖਾਦ ਪਾਉਣ ਤੋਂ ਗੁਰੇਜ ਕਰਨ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਖਰਚੇ ਵੱਧ ਜਾਂਦੇ ਹਨ।

  ਉਹਨਾਂ ਕਿਹਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ 2 ਬੋਰੀਆਂ ਯੂਰੀਆਂ ਖਾਦ ਕਣਕ ਦੀ ਬਿਜਾਈ ਤੋਂ 55 ਦਿਨਾਂ ਤੱਕ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਖਾਦ ਦੀ ਹੋਰ ਵੱਧ ਮਾਤਰਾ ਪਾਉਣ ਦੀ ਲੋੜ ਨਹੀ ਹੁੰਦੀ ਕਿਉਂਕਿ ਵੱਧ ਖਾਦ ਪਾਉਣ ਨਾਲ ਝਾੜ੍ਹ ਤਾਂ ਨਹੀਂ ਵਧਦਾ, ਪ੍ਰੰਤੂ ਤੇਲਾ ਅਤੇ ਹੋਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ, ਜਿਸ ਕਰਕੇ ਇਹਨਾਂ ਅਲਾਮਤਾ ਦੀ ਰੋਕਥਾਮ ਕਰਨ ਲਈ ਕਈ ਵਾਰ ਫਸਲ ਤੇ ਰਸਾਇਣਿਕ ਸਪਰੇਆਂ ਕਰਨ ਦੀ ਜਰੂਰਤ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਹੋਰ ਵੱਧ ਜਾਂਦੇ ਹਨ।

  ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਹਰੇਕ ਵਾਰ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਹਰੇਕ ਵਾਰ ਪਾਉਣੀ ਚਾਹੀਦੀ ਹੈ।

  ਉਹਨਾਂ ਦੱਸਿਆ ਕਿ ਜਿਲੇ ਅੰਦਰ ਹਾੜੀ ਸੀਜਨ ਦੌਰਾਨ ਲਗਭਗ 57700 ਮੀਟਰਿਕ ਟਨ ਯੂਰੀਆ ਖਾਦ ਲੌੜੀਂਦੀ ਹੈ ਜਿਸ ਵਿੱਚੋਂ ਹੁਣ ਤੱਕ 45617 ਮੀਟਿਰਿਕ ਟਨ ਖਾਦ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਚੁੱਕੀ ਹੈ ਅਤੇ ਹਾੜੀ ਸੀਜਨ ਦੌਰਾਨ ਖਾਦ ਦੀ ਪੂਰਤੀ ਲਈ 12094 ਮੀਟਿਰਿਕ ਟਨ ਯੂਰੀਆ ਖਾਦ ਦਾ ਸਟਾਕ ਹੋਰ ਲੋੜੀਂਦਾ ਹੈ।

  ਕਿਸਾਨਾਂ ਵੱਲੋਂ ਰੇਲ ਟਰੈਕਾਂ ਉਤੇ ਲਗਾਏ ਧਰਨਿਆਂ ਕਾਰਨ ਪਿਛਲੇ ਹਫਤੇ ਤੋਂ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਯੂਰੀਆ ਖਾਦ ਦਾ ਇੱਕ ਰੈਕ ਵਾਪਸ ਚਲਾ ਗਿਆ ਹੈ ਅਤੇ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਰੁਕ ਗਈ ਹੈ। ਜੇਕਰ ਇਹ ਸਪਲਾਈ ਇਸ ਹਫਤੇ ਚਾਲੂ ਨਾ ਹੋਈ ਤਾਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ੳੇੁਹਨਾਂ ਕਿਸਾਨ ਜਥੇਬੰਦੀਆਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੀ ਅਪੀਲ ਕੀਤੀ ਕਿ ਤਾਂ ਜੋ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਮੁੜ ਬਹਾਲ ਹੋ ਸਕੇ।
  Published by:Gurwinder Singh
  First published: