ਤਰਸ ਦੇ ਅਧਾਰ 'ਤੇ 80 ਲਾਭਪਾਤਰੀਆਂ ਨੂੰ ਮਿਲੇ ਨਿਯੁਕਤੀ ਪੱਤਰ

News18 Punjab
Updated: July 9, 2019, 7:42 PM IST
ਤਰਸ ਦੇ ਅਧਾਰ 'ਤੇ 80 ਲਾਭਪਾਤਰੀਆਂ ਨੂੰ ਮਿਲੇ ਨਿਯੁਕਤੀ ਪੱਤਰ
News18 Punjab
Updated: July 9, 2019, 7:42 PM IST
ਲੋਕ ਨਿਰਮਾਣ ਵਿਭਾਗ ਦੇ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਸਬੰਧੀ ਸਮੁੱਚੇ ਬੈਕਲਾਗ ਨੂੰ ਭਰਦਿਆਂ, ਲੋਕ ਨਿਰਮਾਣ ਮੰਤਰੀ, ਪੰਜਾਬ ਵਿਜੈ ਇੰਦਰ ਸਿੰਗਲਾ ਨੇ 80 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਲਾਭਪਾਤਰੀਆਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਡੀਲ ਕਰਨ ਸਮੇਂ ਮਨੁੱਖਤਾਵਾਦੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਆਸ਼ਰਿਤਾਂ ਨਾਲ ਸਰਕਾਰ ਹਮਦਰਦੀ ਰੱਖਦੀ ਹੈ, ਇਸ ਲਈ ਸਾਰੇ ਵਿਭਾਗਾਂ ਵੱਲੋਂ ਅਜਿਹੇ ਕੇਸਾਂ ਦਾ ਬੈਕਲਾਗ ਪਹਿਲ ਦੇ ਆਧਾਰ 'ਤੇ ਭਰਿਆ ਜਾ ਰਿਹਾ ਹੈ। ਜਿਨ੍ਹਾਂ ਅਸਾਮੀਆਂ 'ਤੇ ਇਨ੍ਹਾਂ ਲਾਭਪਾਤਰੀਆਂ ਨੂੰ ਭਰਤੀ ਕੀਤਾ ਗਿਆ ਹੈ, ਉਨ੍ਹਾਂ ਵਿੱਚ 10 ਅਸਾਮੀਆਂ ਗਰੁੱਪ ਸੀ ਅਤੇ 70 ਅਸਾਮੀਆਂ ਗਰੁੱਪ ਡੀ ਦੀਆਂ ਹਨ। ਇਨ੍ਹਾਂ ਵਿੱਚੋਂ 6 ਉਮੀਦਵਾਰਾਂ ਦੀ ਕਲਰਕ, 3 ਜੂਨੀਅਰ ਡਰਾਫਟਸਮੈਨ, 1 ਰੋਡ ਇੰਸਪੈਕਟਰ, 59 ਸੇਵਾਦਾਰ, 5 ਬੇਲਦਾਰ, 2 ਚੌਂਕੀਦਾਰ, 3 ਸਵੀਪਰ ਅਤੇ 1 ਮਾਲੀ ਵਜੋਂ ਭਰਤੀ ਕੀਤੀ ਗਈ ਹੈ।
First published: July 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...