ਰੋਪੜ 'ਚ 1 ਆਕਸੀਜਨ ਪਲਾਂਟ ਲਗਾਉਣ ਦੀ ਮਨਜ਼ੂਰੀ 

News18 Punjabi | News18 Punjab
Updated: May 5, 2021, 7:17 PM IST
share image
ਰੋਪੜ 'ਚ 1 ਆਕਸੀਜਨ ਪਲਾਂਟ ਲਗਾਉਣ ਦੀ ਮਨਜ਼ੂਰੀ 
ਰੋਪੜ 'ਚ 1 ਆਕਸੀਜਨ ਪਲਾਂਟ ਲਗਾਉਣ ਦੀ ਮਨਜ਼ੂਰੀ 

  • Share this:
  • Facebook share img
  • Twitter share img
  • Linkedin share img
ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਲਈ ਆਕਸੀਜਨ ਸਪਲਾਈ ਦਾ ਪ੍ਰਬੰਧ ਕਰਨ ਲਈ ਅੱਜ ਅੰਬੂਜਾ ਸੀਮਿੰਟ ਵੱਲੋਂ  ਜ਼ਿਲ੍ਹਾ ਹਸਪਤਾਲ ਰੂਪਨਗਰ ਅਤੇ ਸਬ ਡਵੀਜ਼ਨਲ ਹਸਪਤਾਲ ਨੰਗਲ ਲਈ ਇੱਕ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਗਈ ਹੈ।  ਅੰਬੂਜਾ ਨੇ ਇਕ ਹੋਰ ਆਕਸੀਜਨ ਪਲਾਂਟ ਲਗਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤੀ ਵੀ ਦਿੱਤੀ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ  l

ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ ਮੁਤਾਬਕ ਅੰਬੁਜਾ ਸੀਮਿੰਟ ਵੱਲੋਂ ਜ਼ਿਲ੍ਹਾ ਹਸਪਤਾਲਾਂ ਨੂੰ 1 ਪ੍ਰੈਸ਼ਰ ਸਵਿੰਗ ਐਡਰਸੋਰਪਸ਼ਨ (ਪੀਐਸਏ) ਮੈਡੀਕਲ ਆਕਸੀਜਨ ਪਲਾਂਟ ਦੇਣ ਦੀ ਸਹਿਮਤੀ ਡਾਕਟਰਾਂ ਨੂੰ ਬਹੁਤ ਜ਼ਰੂਰੀ ਰਾਹਤ ਪ੍ਰਦਾਨ ਕਰੇਗੀ  ਅਤੇ ਉਹ ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣਗੇ l ਉਨਾ ਕਿਹਾ ਕਿ ਅੰਬੂਜਾ ਪ੍ਰਸ਼ਾਸਨ ਵੱਲੋਂ ਇਕ ਯੂਨਿਟ ਲਗਾਉਣ ਦਾ ਆਦੇਸ਼ ਜਾਰੀ ਕੀਤਾ ਜਾ ਚੁੱਕਾ ਹੈ, ਇਸ ਯੂਨਿਟ ਤੋਂ ਆਕਸੀਜਨ ਦੀ ਸਪਲਾਈ 5 ਹਫ਼ਤਿਆਂ ਦੇ ਅੰਦਰ ਸ਼ੁਰੂ ਹੋ ਸਕਦੀ ਹੈ।

ਡਿਪਟੀ ਕਮਿਸ਼ਨਰ ਮੁਤਾਬਕ ਇਕ ਪਲਾਂਟ ਪ੍ਰਤੀ ਦਿਨ ਲਗਭਗ 50 ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਹੈ।  ਉਨ੍ਹਾਂ ਕਿਹਾ ਕਿ ਅੰਬੂਜਾ ਪ੍ਰਸ਼ਾਸਨ ਨੇ ਜ਼ਿਲਾ ਹਸਪਤਾਲਾਂ ਨੂੰ ਕੋਵਿਡ ਸਹੂਲਤਾਂ ਲਈ ਆਕਸੀਜਨ ਦੀ ਸਪਲਾਈ ਵਧਾਉਣ ਲਈ ਦੂਜੀ ਯੂਨਿਟ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਵਾਅਦਾ ਕੀਤਾ ਸੀ।  ਉਨ੍ਹਾਂ  ਕਿਹਾ ਕਿ ਦੂਜਾ ਪਲਾਂਟ ਲਗਾਉਣ ਦਾ ਕੇਸ ਪ੍ਰਵਾਨਗੀ ਲਈ ਅੰਬੁਜਾ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।
ਦਰਅਸਲ ਅੱਜ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਮਰੀਜ਼ਾਂ ਨੂੰ ਸਭ ਤੋਂ ਜਿਆਦਾ ਆਕਸੀਜਨ ਦੀ ਲੋੜ ਪੈ ਰਹੀ ਹੈ, ਪਰ ਪੂਰੇ ਦੇਸ਼ ਚ ਆਕਸੀਜਨ ਦੀ ਘਾਟ ਹੈ, ਅਨੇਕਾਂ ਮਰੀਜ਼ਾਂ ਦੀ ਮੌਤ ਆਕਸੀਜਨ ਨਾਂ ਮਿਲਣ ਕਰਕੇ ਹੋ ਚੁੱਕੀ ਹੈ, ਪੰਜਾਬ ਸਰਕਾਰ ਲਗਾਤਾਰ ਕੇਂਦਰ ਤੋਂ ਵੱਧ ਆਕਸੀਜਨ ਦੀ ਮੰਗ ਕਰ ਰਿਹਾ ਹੈ ਤੇ ਨਾਲ ਹੀ ਸੂਬੇ 'ਚ ਆਕਸੀਜਨ ਪਲਾਂਟ ਲਗਾਉਣ ਦੀ ਮਨਜ਼ੂਰੀ ਮੰਗੀ ਜਾ ਰਹੀ ਹੈ, ਸੂਬੇ ਦੀ ਇਸੇ ਘਾਟ ਨੂੰ ਪੂਰਾ ਕਰਨ 'ਚ ਹੁਣ ਰੋਪੜ ਦਾ ਇਹ ਪਲਾਂਟ ਸਹਾਈ ਹੋਵੇਗਾ।
Published by: Ashish Sharma
First published: May 5, 2021, 7:17 PM IST
ਹੋਰ ਪੜ੍ਹੋ
ਅਗਲੀ ਖ਼ਬਰ