• Home
  • »
  • News
  • »
  • punjab
  • »
  • ARCH RIVAL OF CAPTAIN AMARINDER SINGH MEMBER PARLIAMENT PARTAP SINGH BAJWA PENS A DETAILED LETTER TO HIM ASKING HIM TO RESTORE MID DAY MEALS IN SCHOOLS TVPK AS

Mid-Day-Meal ਦੇ ਬਹਾਨੇ ਬਾਜਵਾ ਦਾ ਨਵਾਂ 'ਚਿੱਠੀ ਬੰਬ', ਪੜ੍ਹੋ ਬਾਜਵਾ ਨੇ ਮੁੱਖ ਮੰਤਰੀ ਨੂੰ ਚਿੱਠੀ 'ਚ ਲਿਖਿਆ...

ਬਾਜਵਾ ਦਾ ਕੈਪਟਨ ਨੂੰ ਟਵੀਟ ਰਾਹੀਂ ਜ਼ਰੂਰੀ ਸੁਨੇਹਾ

  • Share this:
ਮਿਡ ਡੇ ਮੀਲ ਦੇ ਬਹਾਨੇ ਬਾਜਵਾ ਦਾ ਨਵਾਂ ਚਿੱਠੀ ਬੰਬ ਬਾਜਵੇ ਨੇ ਮੁੱਖ ਮੰਤਰੀ ਨੂੰ ਚਿੱਠੀ ਚ ਲਿਖਿਆ...

ਮੈਂ ਤੁਹਾਡੇ  ਧਿਆਨ  ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸੁਪਰੀਮ ਕੋਰਟ ਵੱਲੋਂ ਬੱਚਿਆਂ ਨੂੰ ਕੋਵਿਡ 19 ਤਾਲਾਬੰਦੀ ਦੌਰਾਨ ਮਿੱਡ ਡੇ ਮੀਲ ਸਕੀਮ ਅਧੀਨ  ਪੌਸ਼ਟਿਕ  ਖਾਣਾ ਦੇਣ ਨੂੰ ਜਾਰੀ ਰੱਖਣ ਲਈ ਦਿੱਤੀਆਂ ਗਈਆਂ  ਹਦਾਇਤਾਂ ਦੇ ਬਾਵਜੂਦ, ਪੰਜਾਬ ਦੇ ਸਕੂਲਾਂ ਨੇ 15 ਅਪ੍ਰੈਲ, 2020 ਤੋਂ 13 ਲੱਖ ਵਿਦਿਆਰਥੀਆਂ ਨੂੰ ਰਾਸ਼ਨ ਮੁਹੱਈਆ ਨਹੀਂ ਕਰਵਾਇਆ । ਸ਼ੁਰੂ ਵਿੱਚ 24 ਦਿਨਾਂ (23 ਮਾਰਚ ਤੋਂ 15 ਅਪ੍ਰੈਲ ਤੱਕ) ਲਈ  ਵਿਦਿਆਰਥੀਆਂ ਦੇ ਘਰ  ਅਨਾਜ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ, ਇਸ ਦੀ ਕੋਈ ਵੰਡ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਸਬੰਧ ਵਿਚ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਸਾਨੂੰ ਕਿਸੇ ਵੀ ਤਰਾਂ ਤਾਲਾਬੰਦੀ ਕਾਰਨ ਮਿੱਡ ਡੇ ਮੀਲ ਸਕੀਮ  ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ, ਜੋ ਸਾਡੇ ਬੱਚਿਆਂ ਲਈ ਪੋਸ਼ਟਿਕ  ਭੋਜਨ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ | ਅਜਿਹੇ ਸਮੇਂ ਜਦੋਂ ਬਹੁਤ ਸਾਰੇ ਮਾਪੇ ਬੇਰੁਜ਼ਗਾਰੀ ਜਾਂ ਘਟੀ ਆਮਦਨ  ਦੀਆਂ ਅਨਿਸ਼ਚਿਤਤਾਵਾਂ ਨਾਲ ਜੂਝ ਰਹੇ ਹਨ,  ਮਿੱਡ ਡੇ ਮੀਲ ਸਕੀਮ ਬਹੁਤ ਮਹੱਤਵਪੂਰਨ ਹੈ |
1995 ਵਿੱਚ  ਇਸ ਦੀ ਸ਼ੁਰੂਆਤ ਤੋਂ ਲੈ ਕੇ,  ਮਿੱਡ ਮੀਲ ਮੀਲ ਸਕੀਮ ਨੇ ਸਾਡੇ ਬੱਚਿਆਂ ਦੀ ਪੋਸ਼ਣ ਸੰਬੰਧੀ ਪ੍ਰੋਫਾਈਲ ਵਿਚ ਵਾਧਾ ਕੀਤਾ ਹੈ, ਇਸ ਤਰ੍ਹਾਂ ਉਨ੍ਹਾਂ ਦੀ ਸਿਹਤ ਦੇ ਨਾਲ-ਨਾਲ ਸਿੱਖਣ ਦੇ ਨਤੀਜਿਆਂ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ | ਪੌਸ਼ਟਿਕਤਾ ਮਨੁੱਖੀ ਸਰੀਰ ਅਤੇ ਦਿਮਾਗ ਦੇ ਸਥਿਰ ਵਿਕਾਸ ਲਈ ਥੰਮ ਹੈ | ਇਸ ਲਈ ਇਹ ਯਕੀਨੀ ਬਣਾਉਣ ਲਈ ਵਿਸਥਾਰਤ ਉਪਾਅ ਕੀਤੇ ਜਾਣੇ ਚਾਹੀਦੇ ਹਨ ਕਿ ਮਿੱਡ ਡੇ ਮੀਲ ਸਕੀਮ ਦੇ ਹਿੱਸੇ ਵਜੋਂ ਦਿੱਤਾ ਗਿਆ ਖਾਣਾ ਇਸ ਮਹਾਂਮਾਰੀ ਦੇ ਦੌਰਾਨ ਹਰ ਬੱਚੇ ਤੱਕ ਪਹੁੰਚਣਾ ਲਾਜ਼ਮੀ ਹੈ |
ਮਿੱਡ ਡੇ ਮੀਲ ਸਕੀਮ ਭਾਰਤ ਵਿਚ ਲੜਕੀਆਂ ਦੀ ਸਿੱਖਿਆ ਤਕ ਪਹੁੰਚ ਵਿਚ ਸੁਧਾਰ ਲਈ ਵੱਡਾ ਯੋਗਦਾਨ ਪਾਉਣ ਵਾਲੀ ਹੈ | ਅਸੀਂ ਪਿਛਲੇ ਸੱਤ ਦਹਾਕਿਆਂ ਦੌਰਾਨ ਲੜਕੀਆਂ  ਦੀ ਸਿੱਖਿਆ ਵਿਚ ਅਥਾਹ ਸੁਧਾਰ ਵੇਖਿਆ ਹੈ, ਆਜ਼ਾਦੀ ਦੇ ਸਮੇਂ ਇਨ੍ਹਾਂ  ਦੀ ਸਾਖਰਤਾ ਕੇਵਲ  9% ਸੀ ਜੋ ਸਾਲ  2011 ਤੱਕ ਵਧ ਕੇ  65% ਹੋ ਗਈ ਹੈ। ਉੱਘੇ ਅਰਥ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਮਿੱਡ ਡੇ ਮੀਲ ਦੁਆਰਾ ਲੜਕੀ ਦੀ ਪ੍ਰਾਇਮਰੀ ਸਿੱਖਿਆ ਮੁਕੰਮਲ ਕਰਨ ਦੀ ਸੰਭਾਵਨਾ 30% ਤੱਕ ਵੱਧ ਜਾਂਦੀ ਹੈ ਅਤੇ  ਦਾਖਲ ਨਾ ਹੋਣ ਵਾਲੀਆਂ ਲੜਕੀਆਂ ਦੀ   ਇਹ ਅਨੁਪਾਤ 50% ਤੱਕ ਘਟ ਜਾਂਦੀ ਹੈ | ਤਾਲਾਬੰਦੀ ਨੇ  ਮਿਡ ਡੇ ਮੀਲ ਸਕੀਮ  ਨੂੰ  ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰ ਦਿੱਤਾ ਹੈ | ਇਸ ਪ੍ਰੋਤਸਾਹਨ ਦੀ ਅਣਹੋਂਦ ਵਿਚ, ਕਈ ਪਰਿਵਾਰ ਧੀਆਂ ਨੂੰ ਸਕੂਲਾਂ ਤੋਂ ਹਟਾ ਸਕਦੇ ਹਨ, ਜਿਸ ਨਾਲ ਲੜਕੀਆਂ ਦੀ ਸਕੂਲ ਛੱਡਣ  ਦੀ ਦਰ ਵਧ ਜਾਵੇਗੀ ਅਤੇ ਮੁੜ ਦਾਖਲਾ ਘੱਟ ਹੋਵੇਗਾ |
ਕਈ ਰਾਜਾਂ ਨੇ ਮਿਡ ਡੇ ਮੀਲ ਸਕੀਮ ਨੂੰ ਜਾਰੀ ਰੱਖਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ | ਕੇਰਲਾ ਵਿੱਚ ਆਂਗਣਵਾੜੀ ਅਧਿਆਪਕ ਰੋਜ਼ਾਨਾ ਵਿਦਿਆਰਥੀਆਂ ਦੇ ਘਰਾਂ ਵਿੱਚ ਪੈਕਟ ਭੋਜਨ ਦੇ ਰਹੇ ਹਨ। ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਜੰਮੂ-ਕਸ਼ਮੀਰ ਵਿਦਿਆਰਥੀਆਂ ਨੂੰ ਸੁੱਕਾ  ਰਾਸ਼ਨ ਪ੍ਰਦਾਨ ਕਰ ਰਹੇ ਹਨ | ਪੰਜਾਬ ਨੂੰ ਚਾਹੀਦਾ ਹੈ ਕਿ ਉਹ ਸਾਡੇ ਸਕੂਲਾਂ ਵਿੱਚ ਤੁਰੰਤ ਮਿੱਡ ਡੇ ਮੀਲ ਸਕੀਮ ਮੁੜ ਚਾਲੂ ਕਰੇ।
ਸਾਨੂੰ ਆਪਣੇ ਵਿਦਿਆਰਥੀਆਂ ਦੀ ਘੱਟੋ ਘੱਟ ਪੋਸ਼ਣ ਸੰਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ,  ਇਸ ਤੋਂ ਵੱਧ ਅਜਿਹੇ ਸਮੇਂ ਜਦੋਂ ਸਾਨੂੰ ਨੁਕਸਾਨਦੇਹ ਬਿਮਾਰੀਆਂ ਤੋਂ ਬਚਾ ਕਰਨ ਲਈ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜਬੂਤ ਕਰਨ ਦੀ ਜਰੂਰਤ ਹੈ | ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਪੰਜਾਬ ਦੇ ਵਿਦਿਆਰਥੀ ਉਨ੍ਹਾਂ ਦੀ ਭੋਜਨ ਸੁਰੱਖਿਆ ਤੋਂ ਵਾਂਝੇ ਨਾ ਰਹਿਣ।
(ਪ੍ਰਤਾਪ ਸਿੰਘ ਬਾਜਵਾ)  ਕੈਪਟਨ ਅਮਰਿੰਦਰ ਸਿੰਘ, ਮਾਨਯੋਗ ਮੁੱਖ ਮੰਤਰੀ, ਪੰਜਾਬ ਸਰਕਾਰ, ਚੰਡੀਗੜ੍ਹ |
Published by:Anuradha Shukla
First published:
Advertisement
Advertisement